ਨਵੀਂ ਦਿੱਲੀ : ਇਕ ਪਾਸੇ ਦੇਸ਼ ਵਿੱਚ ਕਰੋਨਾ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਉਥੇ ਹੀ ਰਾਜਾਂ ਵਿੱਚ ਕਰੋਨਾ ਦੀ ਦਵਾਈ ਦਾ ਸਟਾਕ ਖ਼ਤਮ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜੇਕਰ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਵੱਲ ਝਾਤ ਮਾਰੀ ਜਾਵੇ ਤਾਂ ਰਾਜਾਂ ਕੋਲ ਔਸਤਨ 5.5 ਦਿਨ ਦੇ ਕਰੀਬ ਵੈਕਸੀਨ ਦਾ ਸਟਾਕ ਹੀ ਬਚਿਆ ਹੈ। ਆਂਧਰਾ ਪ੍ਰਦੇਸ਼ ਵਿੱਚ 1.2 ਦਿਨ ਅਤੇ ਬਿਹਾਰ ਵਿੱਚ 1.6 ਦਿਨ ਦਾ ਵੈਕਸੀਨ ਸਟਾਫ਼ ਹੀ ੳਪਲਬੱਧ ਹੈ।
ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : (Corona update) ਭਾਰਤ (India) ਸੱਭ ਤੋਂ ਵੱਧ ਕਰੋਨਾ ਮਾਮਲਿਆਂ ਕਾਰਨ ਅਮਰੀਕਾ (America) ਤੋਂ ਬਾਅਦ ਦੂਜਾ ਦੇਸ਼
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ (Narender Modi) ਨੇ ਦੇਸ਼ ਵਿੱਚ 5 ਦਿਨਾ ਟੀਕਾ ਉਤਸਵ ਚਲਾਉਣ ਦੀ ਅਪੀਲ ਕੀਤੀ ਸੀ ਪਰ ਸਿਹਤ ਮੰਤਰਾਲੇ ਦੇ ਅੰਕੜਿਆਂ ਵੱਲ ਜੇਕਰ ਝਾਤ ਮਾਰੀਏ ਤਾਂ ਸਥਿਤੀ ਕੁੱਝ ਹੋਰ ਜਾਪਦੀ ਹੈ। ਦੂਜੇ ਪਾਸੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਕਰੋਨਾ ਵੈਕਸੀਨ ਉਸਤਵ ਮਨਾਉਣ ਦੀ ਗੱਲ ਨੂੰ ਹਾਸੋਹੀਣੀ ਦਸਦਿਆਂ ਕਿਹਾ ਕਿ ਇਹ ਸਮਾਂ ਉਤਸਵ ਮਨਾਉੁਣ ਦਾ ਨਹੀਂ ਇਹ ਇਕ ਗੰਭੀਰ ਸਮੱਸਿਆ ਹੈ। ਰਾਹੁਲ ਗਾਂਧੀ ਨੇ ਇਕ ਟਵੀਟ ਕਰਦਿਆਂ ਇਹ ਵੀ ਕਿਹਾ ਕਿ ਆਪਣੇ ਦੇਸ਼ ਵਿੱਚ ਕਰੋਨਾ ਦੀ ਗੰਭੀਰ ਸਮੱਸਿਆ ਹੈ ਅਤੇ ਦੂਜੇ ਪਾਸੇ ਵੈਕਸੀਨ ਦੂਜੇ ਦੇਸ਼ਾਂ ਨੂੰ ਭੇਜੀ ਜਾ ਰਹੀ ਹੈ ਕਿ ਇਹ ਕਰਨਾ ਸਹੀ ਹੋਵੇਗਾ? ਰਾਹੁਲ ਗਾਂਧੀ ਨੇ ਖ਼ਾਸ ਤੌਰ ’ਤੇ ਕਿਹਾ ਕਿ ਸਰਕਾਰ ਨੂੰ ਬਿਨਾ ਕਿਸੇ ਭੇਦ ਭਾਵ ਦੇ ਰਾਜਾਂ ਦੀ ਮਦਦ ਕਰਨੀ ਚਾਹੀਦੀ ਹੈ।