ਕੋਲਕਾਤਾ : ਪੱਛਮੀ ਬੰਗਾਲ West Bengal ਦੇ 5 ਜ਼ਿਲ੍ਹਿਆਂ ਦੀਆਂ 44 ਸੀਟਾਂ ’ਤੇ ਚੌਥੇ ਗੇੜ ਦੇ ਲਈ ਚੋਣਾਂ ਜਾਰੀ ਹਨ। ਸਵੇਰੇ 10 ਵਜੇ ਤੱਕ 15.90 ਫ਼ੀ ਸਦੀ ਲੋਕਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਸਨ। ਇਥੇ 373 ਉਮੀਦਵਾਰ ਮੈਦਾਨ ਵਿਚ ਹਨ ਅਤੇ 1.15 ਕਰੋੜ ਵੋਟਰ ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਸ ਗੇੜ ਵਿੱਚ ਕੇਂਦਰੀ ਮੰਤਰੀ ਸਮੇਤ 3 ਸੰਸਦ ਮੈਂਬਰ ਆਪਣੀ ਕਿਸਮਤ ਦਾ ਫ਼ੈਸਲਾ ਕਰ ਰਹੇ ਹਨ। ਇਸ ਤੋਂ ਇਲਾਵਾ ਹਾਵੜਾ 9, ਦੱਖਣੀ 24, ਪਰਗਨਾ ਦੀਆਂ 11, ਅਲੀਪੁਰਦੁਆਰ ਦੀਆਂ 5, ਕੂਚ ਬਿਹਾਰ ਦੀਆਂ 9 ਅਤੇ ਹੁਗਲੀ ਦੀਆਂ 10 ਸੀਟਾਂ ’ਤੇ ਚੋਣਾਂ ਪੈ ਰਹੀਆਂ ਹਨ।
ਦੱਸਣਯੋਗ ਹੈ ਕਿ ਤਿ੍ਰਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਸੀਤਲਕੁਚੀ, ਨਟਬਰੀ, ਤੁਫ਼ਾਨਗੰਜ ਅਤੇ ਦਿਨਹਾਟਾ ਦੇ ਕਈ ਬੂਥਾਂ ’ਤੇ ਭਾਜਪਾ ਦੇ ਗੰੁੁਡੇ ਬੂਥਾਂ ’ਤੇ ਹੰਗਾਮਾ ਕਰ ਰਹੇ ਹਨ ਅਤੇ ਤਿ੍ਰਮੂਲ ਕਾਂਗਰਸ ਦੇ ਏਜੰਟਾਂ ਨੂੰ ਬੂਥਾਂ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 44 ਸੀਟਾਂ ’ਤੇ 15950 ਦੇ ਕਰੀਬ ਪੋਿਗ ਬੂਥ ਬਣਾਏ ਗਏ ਹਨ। ਸੁੁਰੱਖਿਆ ਦੇ ਚੋਣ ਆਯੋਗ ਨੇ ਸੁਰੱਖਿਆ ਬਲਾਂ ਦੀਆਂ 789 ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਕਰੋਨਾ ਦੀ ਲਾਗ ਨੂੁੰ ਧਿਆਨ ਵਿੱਚ ਰਖਦਿਆਂ ਹੋਇਆਂ ਵੋਟਰਾਂ ਨੂੰ ਮਾਸਕ ਪਾਉੁਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਆਪਸੀ ਦੂਰੀ ਦੇ ਨਿਯਮ ਦੀ ਖ਼ਾਸ ਤੌਰ ’ਤੇ ਪਾਲਣਾ ਕੀਤੀ ਜਾ ਰਹੀ ਹੈ। ਵੋਟਰਾਂ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ ਅਤੇ ਚੋਣ ਅਮਲੇ ਨੂੰ ਕੋਵਿਡ ਤੋਂ ਬਚਾਅ ਲਈ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।