Friday, November 22, 2024

Chandigarh

20 ਅਪ੍ਰੈਲ ਰਾਤ 8 ਵਜੇ ਤੋਂ 22 ਅਪ੍ਰੈਲ ਸਵੇਰੇ 5 ਵਜੇ ਤੱਕ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕਰਫਿਊ

April 20, 2021 09:30 PM
SehajTimes
ਐਸ.ਏ.ਐਸ. ਨਗਰ  : ਕਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਂਟ ਸ੍ਰੀ ਗਿਰੀਸ਼ ਦਿਆਲਨ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ 20 ਅਪ੍ਰੈਲ 2021 ਰਾਤ 8 ਵਜੇ ਤੋਂ 22 ਅਪ੍ਰੈਲ 2021 ਸਵੇਰੇ 5 ਵਜੇ ਤੱਕ ਅਤੇ ਹਰ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਕਰਫਿਊ ਲੱਗੇਗਾ । ਇਸ ਦੇ ਨਾਲ ਨਾਲ ਬਾਕੀ ਦਿਨਾਂ ਦੌਰਾਨ ਵੀ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹੇ ਵਿੱਚ ਕਰਫਿਊ ਲੱਗੇਗਾ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਟਲਾਂ ਸਮੇਤ ਰੇਸਟੋਰੇਂਟ , ਮਾਲਜ਼, ਬਜ਼ਾਰ ਅਤੇ ਦੁਕਾਨਾਂ ਬੰਦ ਰਹਿਣਗੀਆਂ। ਸਾਰੀਆਂ ਬਾਰਜ਼ , ਸਿਨੇਮਾ ਹਾਲ, ਜਿੰਮ, ਸਪਾਅ, ਸਵਿਮਿੰਗ ਪੁਲਜ਼, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਵੀ ਬੰਦ ਰਹਿਣਗੇ। ਸਾਰੇ ਹੋਟਲਾਂ ਸਮੇਤ ਰੈਸਟੋਰੈਂਟ ਬੰਦ ਰਹਿਣਗੇ ਤੇ ਸਿਰਫ ਟੇਕ ਵੇਅ / ਹੋਮ ਡਿਲਵਰੀ ਦੀ ਆਗਿਆ ਹੋਵੇਗੀ।
 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਪੰਜਾਬ ਵਿੱਚ ਕੋਵਿਡ ਟੀਕਾਕਰਨ (Covid Vaccination) ਵਿੱਚ ਪਠਾਨਕੋਟ ਮੋਹਰੀ

 
ਜਾਰੀ ਹੁਕਮਾਂ ਮੁਤਾਬਿਕ ਸਮਾਜਿਕ / ਧਾਰਮਿਕ / ਸੱਭਿਆਚਾਰਕ / ਸਿਆਸੀ / ਖੇਡਾਂ ਸਬੰਧੀ ਇੱਕਠਾਂ ਤੇ ਪੂਰਨ ਪਾਬੰਦੀ ਹੈ। ਵਿਆਹਾਂ /ਸੰਸਕਾਰਾਂ ਤੇ ਤੈਅ ਗਿਣਤੀ  ਮੁਤਾਬਿਕ ਹੀ ਵਿਅਕਤੀ ਹਾਜ਼ਰ ਹੋ ਸਕਦੇ ਹਨ। ਵਿਆਹਾਂ ਸਬੰਧੀ ਕਰਫਿਊ ਦਾ ਸਮਾਂ ਲਾਗੂ ਹੋਵੇਗਾ ਤੇ ਵਿਆਹ ਸਮਾਗਮਾਂ ਵਿੱਚ ਵੱਧ ਤੋਂ ਵੱਧ 20 ਵਿਅਕਤੀ ਸ਼ਾਮਿਲ ਹੋ ਸਕਦੇ ਹਨ ਤੇ 10 ਤੋਂ ਵੱਧ ਵਿਅਕਤੀਆਂ ਦੇ ਹਰੇਕ ਇੱਕਠ ਲਈ ਸਬੰਧਤ ਐਸ.ਡੀ.ਐਮਜ਼ ਤੋਂ ਆਗਿਆ ਲੈਣੀ ਲਾਜ਼ਮੀ ਹੈ। 
ਸੰਸਕਾਰ ਸਬੰਧੀ ਕਰਫਿਊ ਸਮਾਂ ਲਾਗੂ ਨਹੀਂ ਹੋਵੇਗਾ ਅਤੇ ਇਸ ਮੌਕੇ ਵੱਧ ਤੋਂ ਵੱਧ 20 ਵਿਅਕਤੀ ਹੀ ਇਕੱਠੇ ਹੋ ਸਕਦੇ ਹਨ। ਜਿਹੜੇ ਵਿਅਕਤੀਆਂ ਨੇ ਵੱਡੇ ਇੱਕਠਾਂ ਵਿੱਚ ਹਾਜ਼ਰੀ ਲਗਵਾਈ ਹੈ ਉਹ ਆਪਣੇ ਆਪ ਨੂੰ 5 ਦਿਨ ਲਈ ਇਕਾਂਤਵਾਸ ਕਰਨ ਅਤੇ ਉਸ ਤੋਂ ਬਾਅਦ ਆਪਣਾ ਕੋਵਿਡ ਸਬੰਧੀ ਟੈਸਟ ਕਰਵਾਉਣ । ਬੱਸਾਂ ,ਟੈਕਸੀਆ ਅਤੇ ਆਟੋਜ਼ 50 ਫੀਸਦੀ ਸਵਾਰੀਆਂ ਨਾਲ ਚੱਲਣ ਦੀ ਆਗਿਆ ਹੈ। ਸਾਰੇ ਹਫਤਾਵਾਰੀ ਬਜ਼ਾਰ ਬੰਦ ਰਹਿਣਗੇ। 
 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਐਸ.ਏ.ਐਸ. ਨਗਰ ਵਿਚ ਕਰੋਨਾ (Covid-19) ਦੇ 697 ਨਵੇਂ ਮਾਮਲੇ ਸਾਹਮਣੇ ਆਏ

 
ਸਾਰੀਆਂ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਜਾਰੀ ਰੱਖਣ ਦੇ ਮੱਦੇਨਜ਼ਰ ਕਈ ਵਰਗਾਂ ਨੂੰ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਕਾਨੂੰਨ ਵਿਵਸਥਾ/ਐਮਰਜੰਸੀ ਨਾਲ ਸਬੰਧਤ ਵਿਅਕਤੀਆਂ (ਅਧਿਕਾਰਤ ਆਈ.ਡੀ. ਨਾਲ) ਸਮੇਤ ਕਾਰਜਕਾਰੀ ਮੈਜਿਸਟਰੇਂਟ , ਪੁਲਿਸ ਮੁਲਾਜ਼ਮ , ਫੌਜ/ਅਰਧ ਸੈਨਿਕ (ਵਰਦੀ ਵਿੱਚ ਹੋਣ) , ਸਿਹਤ ਸੇਵਾਵਾਂ ਸਬੰਧੀ , ਬਿਜਲੀ ਸੇਵਾਵਾਂ ਸਬੰਧੀ, ਜਲ ਸਪਲਾਈ, ਸੈਨੀਟੇਸ਼ਨ ਅਤੇ ਹੋਰ ਮਿਊਂਸੀਪਲ ਸੇਵਾਵਾਂ ਸਮੇਤ ਸਾਫ ਸਫਾਈ ਆਦਿ (ਸਮੇਤ ਪ੍ਰਾਈਵੇਟ ਏਜੰਸੀ ਜੋ ਇਸ ਸਬੰਧੀ ਡਿਊਟੀਜ਼ ਕਰ ਰਹੀਆਂ ਹੋਣ ਸਮੇਤ ਵੈਲਿਡ ਡਿਊਟੀ ਆਰਡਰ), ਨੂੰ ਛੋਟ ਦਿੱਤੀ ਗਈ ਹੈ।
ਸਰਕਾਰੀ ਮੁਲਾਜ਼ਮ ਜੋ ਕਿ ਜ਼ਰੂਰੀ ਸੇਵਾਵਾਂ /ਕੋਵਿਡ19 ਡਿਊਟੀ ਕਰ ਰਹੇ ਹੋਣ(ਵਿਭਾਗ ਦੇ ਮੁਖੀ ਵੱਲੋਂ ਜਾਰੀ ਦਫਤਰੀ ਹੁਕਮਾਂ ਨਾਲ) ਇੱਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਇਨ੍ਹਾਂ ਵਿੱਚ ਪੰਜਾਬ ਸਰਕਾਰ/ਯੂ.ਟੀ. ਚੰਡੀਗੜ੍ਹ/ਹਰਿਆਣਾ ਦੇ ਜ਼ਿਲ੍ਹੇ ਦੇ ਅੰਦਰ ਅਤੇ ਜ਼ਿਲ੍ਹੇ ਤੋਂ ਬਾਹਰ ਦੇ ਡਿਊਟੀ ਕਰ ਰਹੇ ਮੁਲਾਜ਼ਮ ਸ਼ਾਮਿਲ ਹਨ, ਨੂੰ ਛੋਟ ਦਿੱਤੀ ਗਈ ਹੈ। 
 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਏ ਕਰੋਨਾ ਪਾਜ਼ੇਟਿਵ

 
ਕਰੋਨਾ ਦੇ ਵੈਕਸੀਨੇਸ਼ਨ ਅਤੇ ਟੈਸਟਿੰਗ ਕੈਪਜ਼ , ਜਿਹੜੇ ਵਿਅਕਤੀਆਂ  ਨੂੰ ਜ਼ਿਲ੍ਹਾ ਮੈਜਿਸਟਰੇਟ,ਵਧੀਕ ਜ਼ਿਲ੍ਹਾ ਮੈਜਿਸਟਰੇਟ ਜਾਂ ਕਿਸੇ ਹੋਰ ਅਧਿਕਾਰਤ ਅਧਿਕਾਰੀ ਵੱਲੋਂ ਰਿਸਟਰੀਕਟਿਡ ਮੂਵਮੈਂਟ ਕਰਫਿਊ ਪਾਸ ਜਾਰੀ ਕੀਤਾ ਗਿਆ ਹੋਵੇ। ਸਾਰੇ ਵਾਹਨ / ਵਿਅਕਤੀ ਜੋ ਕਿ ਇੱਕ ਰਾਜ ਤੋਂ ਦੂਜੇ ਰਾਜ /ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਰ ਰਹੇ ਹੋਣ ਉਨ੍ਹਾਂ ਨੂੰ ਜਾਣ ਦੀ ਇਜ਼ਾਜਤ ਹੋਵੇਗੀ ਪਰ ਚੱਲਣ ਦੇ ਸਥਾਨ ਅਤੇ ਪੁੱਜਣ  ਦੇ ਸਥਾਨ ਦੀ ਢੁਕਵੀਂ ਵੈਰੀਫਿਕੇਸ਼ਨ ਤੋਂ ਬਾਅਦ ।  ਹੈਲਥ ਸੇਵਾਵਾਂ ਨਾਲ ਸਬੰਧਤ ਵਿਅਕਤੀ ਜ਼ਿਵੇਂ ਕਿ ਡਾਕਟਰ , ਨਰਸਾਂ , ਫਾਰਮਾਸਿਸਟ ਅਤੇ ਹੋਰ ਸਟਾਫ ਆਪਣੀ ਡਿਊਟੀ ਕਰ ਸਕਦਾ ਹੈ। ਉਨ੍ਹਾਂ ਕੋਲ ਆਪਣੇ ਅਦਾਰੇ ਵੱਲੋਂ ਜਾਰੀ ਆਈ ਕਾਰਡ ਹੋਣਾ ਲਾਜ਼ਮੀ ਹੈ।  ਸਨਅਤ ਅਤੇ ਉਸਾਰੀ ਗਤੀਵਿਧੀਆਂ ਨਾਲ ਸਬੰਧਤ ਕਾਮੇ ਅਤੇ ਸਟਾਫ ਆਪਣੇ ਕੰਮ ਤੇ ਜਾ ਸਕਦੇ ਹਨ। ਉਨ੍ਹਾਂ ਕੋਲ ਵੀ ਆਈ ਕਾਰਡ ਹੋਣਾ ਚਾਹੀਦਾ ਹੈ। ਹਸਪਤਾਲ , ਦਵਾਈਆਂ ਦੀਆਂ ਦੁਕਾਨਾਂ ਅਤੈ ਏ.ਟੀ.ਐਮ. ਹਫਤੇ ਦੇ 7 ਦਿਨ ਤੇ 24 ਘੰਟੇ ਖੁੱਲੇ ਰਹਿਣਗੇ। ਮੀਡੀਆ ਕਰਮੀ ਜਿਨ੍ਹਾਂ ਕੋਲ ਪੰਜਾਬ/ਹਰਿਆਣਾ/ਯੂ.ਟੀ. ਅਤੇ ਭਾਰਤ ਸਰਕਾਰ ਵੱਲੋਂ ਜਾਰੀ ਐਕਰੀਡੇਸ਼ਨ ਅਤੇ ਮਾਨਤਾ ਦੇ ਗੁਲਾਬੀ ਅਤੇ ਪੀਲੇ ਕਾਰਡ ਹੋਣ, ਨੂੰ ਛੋਟ ਦਿੱਤੀ ਗਈ ਹੈ । ਖੁਰਾਕੀ ਵਸਤਾਂ , ਫਲ , ਸਬਜ਼ੀਆਂ , ਡੇਅਰੀ ਉਤਪਾਦ , ਦਵਾਈਆਂ , ਮੈਡੀਕਲ ਸਮੱਗਰੀ , ਐਲ.ਪੀ.ਜੀ., ਪੀ.ਓ.ਐਲ, ਪਸ਼ੂਆ ਦੀ ਫੀਡ ਆਦਿ ਦੇ ਉਤਪਾਦਨ ਅਤੇ ਅੰਤਰਰਾਜੀ ਟਰਾਂਸਪੋਰਟ ਸਬੰਧੀ ਛੋਟ ਦਿੱਤੀ ਗਈ ਹੈ। ਜ਼ਰੂਰੀ ਵਸਤਾਂ ਦੀ ਪੈਕਿੰਗ ਲਈ ਸਮੱਗਰੀ ਤਿਆਰ ਕਰਨ ਸਬੰਧੀ ਵੀ ਛੋਟ ਦਿੱਤੀ ਗਈ ਹੈ। ਜਿਹੜੇ ਵਾਹਨ ਖੁਰਾਕੀ ਵਸਤਾਂ ਜਿਵੇਂ ਕਿ ਸਬਜ਼ੀਆਂ , ਕਰਿਆਨਾ, ਆਂਡੇ, ਮੀਟ ਆਦਿ ਲਿਜਾਉਣ ਵਾਲੇ ਹਨ, ਨੂੰ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਪਸ਼ੂਆਂ ਦਾ ਚਾਰਾ ਅਤੇ ਮੁਰਗੀ ਪਾਲਣ ਤੇ ਸੂਰ ਪਾਲਣ ਸਬੰਧੀ ਫੀਡ ਲਿਜਾਉਣ ਵਾਲੇ ਵਾਹਨ, ਏ.ਟੀ.ਐਮ. ਕੈਸ਼ ਵੈਨਾ , ਐਲ.ਪੀ.ਜੀ. ,ਤੇਲ ਕੰਨਟੇਨਰ/ਟੈਕਰ, ਘਰਾਂ ਤੱਕ ਦੁੱਧ, ਸਬਜੀਆਂ , ਦਿਵਾਈਆਂ ਅਤੇ ਖੁਰਾਕੀ ਵਸਤਾਂ ਪਹੁੰਚਾਉਣ ਵਾਲੇ ਵਾਹਨਾਂ ਸਮੇਤ ਹਾਕਰਾਂ , ਰੇਹੜੀਆਂ ਵਾਲਿਆਂ ਅਤੇ ਦੋਧੀਆਂ ਨੂੰ ਛੋਟ ਹੈ। 
 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਸਕੱਤਰ ਸਕੂਲ ਸਿੱਖਿਆ ਨੇ ਰਿਲੀਜ਼ ਕੀਤਾ ਪਟਿਆਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਕੈਲੰਡਰ (Calender)

 
ਖੇਤੀਬਾੜੀ / ਸਹਾਇਕ ਧੰਦਿਆਂ ਸਬੰਧੀ ਵੀ ਛੋਟ ਦਿੱਤੀ ਗਈ ਹੈ। ਜਿਨ੍ਹਾਂ ਵਿੱਚ ਕਿਸਾਨ /ਖੇਤ ਮਜ਼ਦੂਰ ਜੋ ਕਿ ਖੇਤਾਂ ਵਿੱਚ ਕੰਮ ਲਈ ਜਾ ਰਹੇ ਹੋਣ , ਖੇਤੀਬਾੜੀ ਮਸ਼ੀਨਰੀ ਸਮੇਤ ਕੰਬਾਇਨਾਂ, ਉਹ ਮਸ਼ੀਨਰੀ ਜਿਹੜੀ ਖੇਤੀ ਉਤਪਾਦ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਵਰਤੀ ਜਾ ਰਹੀ ਹੋਵੇ, ਕਸਟਮ ਹਾਈਰਿੰਗ ਸੈਂਟਰ(ਸਹਿਕਾਰੀ ਅਤੇ ਪ੍ਰਾਈਵੇਟ ਦੋਵੇਂ) , ਆਟਾ ਮਿੱਲ, ਮਿਲਕ ਪਲਾਂਟ ਅਤੇ ਡੇਅਰੀਆਂ ਦੀਆਂ ਗਤੀਵਿਧੀਆਂ , ਬੀਜ਼ਾਂ ,ਖਾਦਾਂ , ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਿਕਰੀ , ਸਰਕਾਰੀ ਏਜੰਸੀਆਂ ਵੱਲੋਂ ਖੁਰਾਕ ਦੀ ਖਰੀਦ ਸਮੇਤ ਰੇਲਵੇਜ਼ ਅਤੇ ਐਨ.ਐਫ.ਐਸ.ਏ. ਤਹਿਤ ਜਨਤਕ ਵੰਡ ਪ੍ਰਣਾਲੀ ਸਬੰਧੀ ਗਤੀਵਿਧੀਆਂ ਦੀ ਛੋਟ ਦਿੱਤੀ ਗਈ ਹੈ। 
 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਪੰਜਾਬ ਵਿਚ ਰਾਤ ਦੇ ਕਰਫਿਊ (Curfew) ਦਾ ਸਮਾਂ ਵਧਾ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ

 
ਐਲ.ਡੀ.ਐਮ. ਵੱਲੋਂ ਚੁਣੀਆਂ ਗਈਆਂ ਬੈਂਕਾਂ ਦੀਆਂ ਬਰਾਂਚਾਂ ਸਮੇਤ ਖਜ਼ਾਨਾ/ਕਰੰਸੀ ਚੈਸਟਜ਼ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ। ਹਲਾਂਕਿ ਪਬਲਿਕ ਡੀਲਿੰਗ ਦੀ ਆਗਿਆ ਨਹੀਂ ਦਿੱਤੀ ਗਈ ਹੈ। 
ਪਸ਼ੂ ਪਾਲਣ ਸਬੰਧੀ ਸੇਵਾਵਾਂ ਅਤੇ ਸਪਲਾਈਜ਼ ਨੂੰ ਵੀ ਛੋਟ ਦਿੱਤੀ ਗਈ ਹੈ।  ਈ.ਕਮਰਸ ਪੋਰਟਲਾਂ ਵੱਲੋਂ ਜਿਵੇ ਕਿ ਐਮਾਜੋਨ , ਫਲਿੱਪਕਾਰਟ , ਸਵੀਗੀ, ਜੋਮੇਟੋ, ਮਾਰਕਫੈੱਡ ਆਦਿ ਵੱਲੋਂ ਹੋਮ ਡਿਲਵਰੀ ਸੇਵਾਵਾਂ ਦੀ ਛੋਟ ਦਿੱਤੀ ਗਈ ਹੈ। ਚਿੜੀਆਂ ਘਰ , ਨਰਸਰੀਆਂ ਅਤੇ ਪਲਾਂਟੇਸ਼ਨ ਦੇ ਰੱਖ ਰੱਖਾਵ ਦੀ ਛੋਟ ਹੈ। ਬਿਜਲੀ ਦੇ ਉਤਪਾਦਨ /ਟਰਾਂਸਮਿਸ਼ਨ ਅਤੇ ਵੰਡ , ਪਾਵਰ ਪਲਾਂਟਾਂ ਦੇ ਅਪਰੇਸ਼ਨ ਸਮੇਤ ਮੁੜ ਵਰਤੋਂਯੋਗ ਐਨਰਜੀ ਸਟੇਸ਼ਨ, ਸੋਲਰ ਪਾਵਰ, ਹਾਈਡਰੋ ਪਾਵਰ , ਬਾਇਓਮਾਸ/ਬਾਇਓਗੈਸ ਆਦਿ ਅਤੇ ਇੱਟਾਂ ਦੇ ਭੱਠਿਆਂ ਦੇ ਚੱਲਣ ਸਬੰਧੀ ਛੋਟ ਦਿੱਤੀ ਗਈ ਹੈ। ਇਹ ਪਾਬੰਦੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ ।

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ