ਤਰਨ ਤਾਰਨ : ਪਿੰਡ ਚੰਬਲ ਵਿੱਚ ਐਸ.ਟੀ.ਐਫ਼. ਦੀ ਟੀਮ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਦੇ ਘਰ ਵਿੱਚ ਛਾਪਾ ਮਾਰ ਕੇ 1 ਕਿਲੋ 10 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਇਹ ਪਤਾ ਲਗਿਆ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਐਸ.ਟੀ.ਐਫ਼. ਦੀ ਟੀਮ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਦੇ ਘਰ ਰੇਡ ਕਰ ਕੇ 1 ਕਿਲੋ 10 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਇਹ ਪਤਾ ਲਗਿਆ ਹੈ ਕਿ ਉਕਤ ਆਗੂ ਦੀ ਬੇਟੀ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤਾਇਨਾਤ ਹੈ।
ਐਸ.ਟੀ.ਐਫ਼. ਦੀ ਟੀਮ ਵੱਲੋਂ ਜਸਵਿੰਦਰ ਕੌਰ ਦੇ ਘਰ ਬੀਤੀ ਸਵੇਰੇ 11 ਵਜੇ ਦੇ ਕਰੀਬ ਛਾਪਾ ਮਾਰਿਆ ਸੀ। ਟੀਮ ਵੱਲੋਂ ਦੇਰ ਰਾਤ ਤੱਕ ਨਾ ਹੀ ਕਿਸੇ ਨੂੰ ਘਰ ਤੋਂ ਬਾਹਰ ਜਾਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਅੰਦਰ ਆਣ ਦਿੱਤਾ। ਜਾਣਕਾਰੀ ਅਨੁਸਾਰ ਐਸ.ਟੀ.ਐਫ਼. ਦੀਆਂ ਟੀਮਾਂ ਚੰਡੀਗੜ੍ਹ, ਸੰਗਰੂਰ ਅਤੇ ਜਲੰਧਰ ਤੋਂ ਪੁੱਜੀਆਂ ਸਨ। ਪਤਾ ਲਗਿਆ ਹੈ ਕਿ ਟੀਮ ਵੱਲੋਂ ਇਹ ਕਾਰਵਾਈ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਟੀਮ ਨੇ ਆਪਣੇ ਨਾਲ ਇਕ ਹੈਰੋਇਨ ਤਸਕਰ ਨੂੰ ਲੈ ਕੇ ਆਈ ਸੀ ਜਿਸ ਨੂੰ ਕਿ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਸੀ ਜਿਸ ਨੇ ਪੁੱਛਗਿੱਛ ਕਰਨ ’ਤੇ ਪਤਾ ਲਗਿਆ ਸੀ ਕਿ ਉਸ ਨੇ ਇਹ ਹੈਰੋਇਨ ਜਸਵਿੰਦਰ ਕੌਰ ਕੋਲੋਂ ਖਰੀਦੀ ਹੈ।
ਜਾਣਕਾਰੀ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਦੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਬੀਬੀ ਜਗੀਰ ਕੌਰ ਨੇ ਜਸਵਿੰਦਰ ਕੌਰ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਵੀ ਕਰ ਦਿੱਤਾ ਹੈ।