ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਫਾਈਨ ਆਰਟਸ ਵਿਭਾਗ ਵੱਲੋਂ ਵਿਸ਼ਵ ਕਲਾ ਦਿਵਸ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ । ਫਾਈਨ ਆਰਟਸ ਵਿਭਾਗ ਦੇ ਮੁਖੀ ਪ੍ਰੋਫੈਸਰ ਸੰਦੀਪ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਵਿਸ਼ਵ ਕਲਾ ਦਿਵਸ ਲਲਿਤ ਕਲਾਵਾਂ ਦੀਆਂ ਗਤੀਵਿਧੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਵਿਦਿਆਰਥੀਆਂ ਨੂੰ ਕਲਾ ਪ੍ਰਤੀ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ ਅਤੇ 15 ਅਪ੍ਰੈਲ ਨੂੰ ਵਿਸ਼ਵ ਪ੍ਰਸਿੱਧ ਕਲਾਕਾਰ ਲਿਉਨਾਰਦੋ-ਦਾ-ਵਿੰਚੀ ਦਾ ਜਨਮ ਦਿਨ ਨੂੰ ਮੁੱਖ ਰੱਖਦਿਆਂ ਇਸ ਦਿਨ ਨੂੰ ਵਿਸ਼ਵ ਕਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ । ਸਰਕਾਰੀ ਕਾਲਜ ਸੁਨਾਮ ਵਿਖੇ ਵਿਸ਼ਵ ਕਲਾ ਦਿਵਸ ਨੂੰ ਸਮਰਪਿਤ ਕਾਲਜ਼ ਦੇ ਸਾਬਕਾ ਵਿਦਿਆਰਥੀ ਹਰਜੋਤ ਸਿੰਘ ਨੇ ਇਕ ਰੋਜ਼ਾ ਵਰਕਸ਼ਾਪ ਰਾਹੀਂ ਵਿਦਿਆਰਥੀਆਂ ਨੂੰ ਹੈਂਡ ਕਾਸਟਿੰਗ ਆਰਟ ਬਾਰੇ ਪ੍ਰੈਕਟੀਕਲ ਗਿਆਨ ਤੋਂ ਜਾਣੂੰ ਕਰਵਾਇਆ ਤੇ ਕਿਸ ਤਰ੍ਹਾਂ ਕਲਾ ਰਾਹੀਂ ਅੱਜ ਦਾ ਨੌਜਵਾਨ ਵਰਗ ਆਪਣੀ ਉਪਜੀਵਿਕਾ ਕਮਾ ਸਕਦਾ ਹੈ । ਇਸ ਇਕ ਰੋਜ਼ਾ ਵਰਕਸ਼ਾਪ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਅਚਲਾ ਸਿੰਗਲਾ, ਪ੍ਰੋ. ਅਸ਼ਵਨੀ ਕੁਮਾਰ , ਪ੍ਰੋ. ਮੁਖਤਿਆਰ ਸਿੰਘ, ਕੋਆਰਡੀਨੇਟਰ ਪ੍ਰੋ . ਰਾਜਵੀਰ ਕੌਰ, ਡਾ. ਮਨਪ੍ਰੀਤ ਕੌਰ ਹਾਂਡਾ ਅਤੇ ਪ੍ਰੋ. ਸ਼ਿਵਾਨੀ ਹਾਜ਼ਰ ਸਨ ।