ਸਮਾਣਾ : ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵੱਲੋ ਨਰਸਰੀ ਜਮਾਤ ਦੇ ਛੋਟੇ -ਛੋਟੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁਝ ਨਵਾਂ ਸਿਖਾਉਣ ਲਈ ਕਿੰਡਰਗਾਰਟਨ ਵਿੰਗ ਦੀ ਐਕਟੀਵਿਟੀ ਇੰਚਾਰਜ ਸ਼ਰੂਤੀ ਮਿੱਤਲ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਐੱਸ ਆਰ ਐੱਸ ਫਾਰਮ ਹਾਊਸ ਦਾ ਦੌਰਾ ਕਰਵਾਇਆ ਗਿਆ। ਬੱਚੇ ਫਾਰਮ ਹਾਊਸ 'ਤੇ ਜਾ ਕੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਬੱਚਿਆਂ ਨੂੰ ਭਾਈਚਾਰਕ ਏਕਤਾ ਦਾ ਮਹੱਤਵ ਸਮਝਾਉਣ ਲਈ ਇਕੱਠੇ ਬਿਠਾ ਕੇ ਖਾਣਾ ਖਵਾਇਆ ਗਿਆ।
ਬੱਚਿਆਂ ਨੇ ਕੁਦਰਤੀ ਪ੍ਰਕਿਰਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤਰ੍ਹਾਂ ਛੋਟੇ- ਛੋਟੇ ਬੱਚਿਆਂ ਨੇ ਇਸ ਫਾਰਮ ਹਾਊਸ ਦੇ ਦੌਰੇ ਦੌਰਾਨ ਬਹੁਤ ਆਨੰਦ ਮਾਣਿਆ। ਇਸ ਮੌਕੇ 'ਤੇ ਸਕੂਲ ਪ੍ਰਿੰਸੀਪਲ ਮਿਸ ਮਿਲੀ ਬੋਸ, ਚੇਅਰਮੈਨ ਅਮਿਤ ਸਿੰਗਲਾ ਅਤੇ ਸੈਕਟਰੀ ਲਲਿਤ ਸਿੰਗਲਾ ਨੇ ਵਿਦਿਆਰਥੀਆਂ ਨੂੰ ਕੁਝ ਨਵਾਂ ਸਿੱਖਣ ਲਈ ਪ੍ਰੇਰਿਤ ਕੀਤਾ।