ਪੈਰਿਸ : ਫ਼ਰਾਸ ਦੀ ਰਾਜਧਾਨੀ ਹੈ ਪੈਰਿਸ ਨੇੜੇ ਰੁੰਗਿਸ ਫ਼ੂਡ ਮਾਰਕਿਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ 91 ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੈਰਿਸ ਦੇ ਪੁਲਿਸ ਮੁੱਖੀ ਲਾਰੇਂਟ ਨੁਨੇਜ਼ ਨੇ ਇਹ ਜਾਣਕਾਰੀ ਦਿੱਤੀ। ਨੁਨੇਜ਼ ਨੇ ਕਿਹਾ ‘‘ਅਸੀਂ ਜਨਤਕ ਵਿਵਸਥਾ ਦੀ ਉੁਲੰਘਣਾ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਆਖ਼ਰਕਾਰ ਪੁਲਿਸ ਅਧਿਕਾਰੀਆਂ ਵਿਰੁਧ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ।’’ ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਹੀ ਅੱਜ ਰੁੰਗੀਆਂ ਵਿਚ ਹੋਇਆ, ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਬਾਜ਼ਾਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਕਿਹਾ ਇਹ ਗ੍ਰਹਿ ਮੰਤਰਾਲੇ ਵਲੋਂ ਖਿੱਚੀਆ ‘ਲਾਲ’ ਲਾਈਨਾਂ ਦੀ ਉਲੰਘਣਾ ਹੈ ਅਤੇ ਇਸ ਵਿਚ ਸ਼ਾਮਲ 91 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫ਼ਰਾਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਐਤਵਾਰ ਨੂੰ ਰੁੰਗਿਸ ਅਤੇ ਹਵਾਈ ਅੱਡਿਆ ਦੀ ਯੋਜਨਾਬੱਧ ਨਾਕਾਬੰਧੀ ਨੂੰ ਸਰਕਾਰ ਲਈ ਖ਼ਤਰੇ ਦੀ ਲਾਈਨ ਦਸਿਆ ਅਤੇ ਚੇਤਾਵਨੀ ਦਿੱਤੀ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਬਖ਼ਤਰਬੰਦ ਵਾਹਨਾਂ ਅਤੇ ਹੈਲੀਕਾਪਟਰਾਂ ਦੀ ਵਰਤੋਂ ਕਰੇਗੀ।