ਇਸਮਾਇਲਾਬਾਦ : ਹਰਿਆਣਾ ਦੇ ਇਸਮਾਇਲਾਬਾਦ ਵਿੱਚ ਮਿੱਟੀ ਚੁੱਕਣ ਦੇ ਮਾਮਲੇ ਕਾਰਨ ਹੋਏ ਵਿਵਾਦ ਵਿੱਚ ਇਕ ਵਿਅਕਤੀ ਨਾਲ ਕੁੱਝ ਲੋਕਾਂ ਵੱਲੋਂ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਟਬਰਾ ਦੇ ਵਾਸੀ ਬਲਬੀਰ ਸਿੰਘ ਨੇ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਉਸਦੇ ਪਿੰਡ ਦਾ ਰਿੰਕੂ ਆਪਣੇ ਖੇਤਾਂ ਵਿੱਚ 14 ਫੁੱਟ ਦੇ ਕਰੀਬ ਮਿੱਟੀ ਚੁਕਵਾ ਰਿਹਾ ਹੈ ਜਦੋਂ ਉਸਨੇ ਰਿੰਕੂ ਨੂੰ ਕਿਹਾ ਕਿ ਇਸ ਨਾਲ ਉਸਦੇ ਖੇਤਾਂ ਨੂੰ ਨੁਕਸਾਨ ਹੋਵੇਗਾ। ਇਸ ਗੱਲ ’ਤੇ ਰਿੰਕੂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਮਲਾ ਹੱਥੋ ਪਾਈ ਤੱਕ ਆ ਗਿਆ। ਇਸੇ ਦੌਰਾਨ ਰਿੰਕੂ ਦਾ ਸਾਥੀ ਪੱਪੂ ਵੀ ਆ ਗਿਆ ਅਤੇ ਦੋਵਾਂ ਨੇ ਮਿਲ ਕੇ ਉਸਦੀ ਡੰਡਿਆਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਨੇ ਭੱਜ ਕੇ ਆਪਣੀ ਜਾਨ ਬਚਾਈ। ਬਲਬੀਰ ਸਿੰਘ ਨੇ ਦਸਿਆ ਕਿ ਉਹ ਆਪਣੇ ਆਇਆ ਤਾਂ ਥੋੜੀ ਦੇਰ ਬਾਅਦ ਰਮੇਸ਼, ਸਾਹਬ ਸਿੰਘ, ਪੱਪੂ, ਰਿੰਕੂ ਅਤੇ ਦੀਪਕ ਸਾਰੇ ਵਾਸੀ ਪਿੰਡ ਟਬਰਾ ਨੇ ਮਿਲ ਕੇ ਉਸਦੇ ਘਰ ਆ ਕੇ ਉਸ ਨਾਲ ਫ਼ਿਰ ਤੋਂ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਉਹ ਇਹ ਸਾਰਿਆਂ ਨੇ ਉਸ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਪੁਲਿਸ ਨੇ ਬਲਬੀਰ ਸਿੰਘ ਦੀ ਸ਼ਿਕਾਇਤ ’ਤੇ ਉਕਤ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।