Tuesday, May 13, 2025
BREAKING NEWS

Haryana

ਸਰਕਾਰੀ ਵਿਭਾਗ ਵੱਲੋਂ ਨੋਜੁਆਨਾਂ ਨੁੰ ਜੁਆਇੰਨ ਕਰਵਾਉਣਾ ਜਰੂਰੀ : ਮਨੋਹਰ ਲਾਲ

February 28, 2024 05:17 PM
SehajTimes

ਹਰਿਆਣਾ ਕੌਸ਼ਲ ਰੁਜਗਾਰ ਨਿਗਮ ਵੱਲੋਂ ਰੱਖੇ ਜਾਣ ਵਾਲੀ ਮੈਨਪਾਵਰ ਵਿਚ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਨਾਲ ਸਬੰਧਿਤ ਰਾਖਵਾਂ ਦਾ ਕੀਤਾ ਜਾ ਰਿਹਾ ਪੂਰਾ ਪਾਲਣ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਰੱਖੇ ਜਾਣ ਵਾਲੀ ਮੈਨਵਾਪਰ ਵਿਚ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਲਈ ਨਿਰਧਾਰਿਤ ਰਾਖਵੇਂ ਦਾ ਯਕੀਨੀ ਤੌਰ 'ਤੇ ਪਾਲਣ ਕੀਤਾ ਜਾ ਰਿਹਾ ਹੈ। ਮੌਜੂਦਾ ਵਿਚ ਬੀਸੀ-ਏ ਦੀ 16 ਫੀਸਦੀ ਰਾਖਵੇਂ ਦੇ ਵਿਰੁੱਧ 15.64 ਫੀਸਦੀ ਅਤੇ ਬੀਸੀ-ਬੀ ਦੀ 11 ਫੀਸਦੀ ਰਾਖਵੇਂ ਦੇ ਵਿਰੁੱਧ 11.4 ਫੀਸਦੀ ਮੈਨਪਾਵਰ ਹੈ। ਇਸ ਤੋਂ ਇਲਾਵਾ, 20.63 ਫੀਸਦੀ ਕਰਮਚਾਰੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ।

ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਵਿਚ ਸੁਆਲ ਸਮੇਂ ਦੌਰਾਨ ਜਵਾਬ ਦੇ ਰਹੇ ਸਨ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਵਿਚ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਕੋਈ ਪੱਕੀ ਭਰਤੀ ਨਹੀਂ ਹੈ, ਇਹ ਸਿਰਫ ਅਸਥਾਈ ਤੌਰ 'ਤੇ ਕੰਮ ਲਈ ਰੱਖੇ ਜਾਂਦੇ ਹਨ। ਇਸ ਦੇ ਤਹਿਤ ਰੱਖੇ ਜਾਣ ਵਾਲੇ ਲੋਕਾਂ ਦੀ ਕੋਈ ਯਕੀਨੀ ਗਿਣਤੀ ਨਹੀਂ ਹੁੰਦੀ, ਜਿਸ ਵਿਚ ਰਾਖਵੇਂ ਦੀ ਗਿਣਤੀ ਕੀਤੀ ਜਾ ਸਕੇ। ਇਹ ਤਾਂ ਵਿਭਾਗ ਅਨੁਸਾਰ ਜਰੂਰਤ ਦੇ ਅਨੁਰੂਪ ਰੱਖੇ ਜਾਂਦੇ ਹਨ। ਫਿਰ ਵੀ ਸਰਕਾਰ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਲਈ ਰਾਖਵਾਂ ਕ੍ਰਮਵਾਰ: 20 ਤੋਂ 27 ਫੀਸਦੀ ਦਾ ਪੂਰਾ ਧਿਆਨ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਹਿਲੀ ਭਰਤੀ ਵਿਚ ਰਾਖਵੇਂ ਦੀ ਗਿਣਤੀ ਘੱਟ ਹੁੰਦੀ ਹੈ, ਤਾਂ ਅਗਲੀ ਭਰਤੀ ਵਿਚ ਉਸ ਨੂੰ ਪੂਰਾ ਕਰ ਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਨੁੰ ਨਿਜੀ ਖੇਤਰ ਵਿਚ ਨੌਜੁਆਨਾਂ ਨੁੰ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਵੀ ਵਰਤੋ ਕੀਤਾ ਜਾਂਦਾ ਹੈ। ਨਿਜੀ ਉਦਯੋਗਾਂ ਨੂੰ ਨਿਗਮ 'ਤੇ ਰਜਿਸਟਰਡ ਡਾਟਾ ਵਿੱਚੋਂ ਉਨ੍ਹਾਂ ਦੀ ਮੰਗ ਅਨੁਸਾਰ ਨੌਜੁਆਨਾਂ ਦੀ ਸੂਚੀ ਉਪਲਬਧ ਕਰਵਾ ਦਿੱਤੀ ਜਾਂਦੀ ਹੈ, ਉਸ ਦੇ ਬਾਅਦ ਉਦਯੋਗ ਆਪਣੇ ਅਨੁਸਾਰ ਨੌਜੁਆਨਾਂ ਨੂੰ ਨੋਕਰੀ ਦਿੰਦੇ ਹਨ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵੱਲੋਂ ਨਿਗਮ ਦੇ ਪੋਰਟਲ 'ਤੇ ਮੈਨਪਾਵਰ ਦੀ ਮੰਗ ਭੇਜੀ ਜਾਂਦੀ ਹੈ, ਉਸ ਦੇ ਅਨੁਰੂਪ ਨਿਰਧਾਰਿਤ ਮਾਨਦੰਡਾਂ ਅਨੁਸਾਰ ਨੰਬਰਾਂ ਦੇ ਆਧਾਰ 'ਤੇ ਨੌਜੁਆਨਾ ਦਾ ਚੋਣ ਕਰ ਕੇ ਵਿਭਾਗ ਨੂੰ ਸੂਚੀ ਦਿੱਤੀ ਜਾਂਦੀ ਹੈ। ਹਾਲਾਂਕਿ ਕਦੀ-ਕਦੀ ਵਿਭਾਗ ਆਪਣੇ ਕਰਮਚਾਰੀਆਂ ਦੀ ਮੰਗ ਵਿਚ ਬਦਲਾਅ ਕਰ ਦਿੰਦੇ ਹਨ, ਜਿਸ ਕਾਰਨ ਚੋਣ ਕੀਤੇ ਨੌਜੁਆਨਾਂ ਨੂੰ ਸਬੰਧਿਤ ਵਿਭਾਗ ਜੁਆਇੰਨ ਨਹੀਂ ਕਰਵਾ ਪਾਉਂਦੇ। ਹੁਣ ਸਰਕਾਰ ਕੌਸ਼ਲ ਰੁਜਗਾਰ ਨਿਗਮ ਦੇ ਪੋਰਟਲ ਨੂੰ ਐਚਆਰਐਮਐਸ ਦੇ ਨਾਲ ਏਕੀਕ੍ਰਿਤ ਕਰ ਰਹੀ ਹੈ। ਹੁਣ ਸਰਕਾਰ ਨੇ ਇਹ ਪ੍ਰਾਵਧਾਨ ਕੀਤਾ ਹੈ ਕਿ ਜੇਕਰ ਵਿਭਾਗ ਆਪਣੀ ਮੈਨਪਾਵਰ ਦੀ ਮੰਗ ਵਿਚ ਬਦਲਾਅ ਕਰਨਾ ਚਾਹੁੰਦੇ ਹਨ ਤਾਂ ਉਹ ਨੌਜੁਆਨਾਂ ਦੇ ਚੋਣ ਤੋਂ ਪਹਿਲਾਂ ਕਰ ਸਕਦੇ ਹਨ। ਇਕ ਵਾਰ ਨੌਜੁਆਨਾਂ ਦਾ ਚੋਣ ਹੋ ਗਿਆ ਤਾਂ ਵਿਭਾਗ ਨੂੰ ਜਰੂਰੀ ਰੂਪ ਨਾਲ ਉਨ੍ਹਾਂ ਨੁੰ ਜੁਆਇੰਨ ਕਰਵਾਉਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਵਿਦੇਸ਼ ਸਹਿਯੋਗ ਵਿਭਾਗ ਦੇ ਸਹਿਯੋਗ ਨਾਲ ਹਰਿਆਣਾ ਕੌਸ਼ਲ ਰੁਜਗਾਰ ਪੋਰਟਲ ਰਾਹੀਂ ਨੌਜੁਆਨਾਂ ਦਾ ਰਜਿਸਟ੍ਰੇਸ਼ਣ ਕਰਵਾਇਆ ਗਿਆ ਹੈ। ਇੰਨ੍ਹਾਂ ਵਿਚ ਇਜਰਾਇਲ ਦੇ ਲਈ ਵੀ ਬਿਨੈ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ 8.69 ਨੌਜੁਆਨਾ ਨੇ ਬਿਨੈ ਕੀਤਾ ਸੀ, ਜਿਸ ਵਿੱਚੋਂ 1909 ਨੌਜੁਆਨਾਂ ਨੁੰ ਕੌਸ਼ਲ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ 219 ਨੌਜੁਆਨਾਂ ਦਾ ਚੋਣ ਕੀਤਾ ਗਿਆ ਹੈ। ਇੰਨ੍ਹਾਂ ਦੇ ਪਾਸਪੋਰਟ ਦੀ ਤਸਦੀਕ ਚੱਲ ਪ੍ਰਕ੍ਰਿਆ ਚੱਲ ਰਹੀ ਹੈ। ਉਸ ਦੇ ਬਾਅਦ ਊਹ ਇਜਰਾਇਲ ਜਾਣਗੇ। ਇਹ ਸੱਭ ਕੰਮ ਇਜਰਾਇਲ ਸਰਕਾਰ ਅਤੇ ਕੌਮੀ ਕੌਸ਼ਲ ਵਿਕਾਸ ਮਿਸ਼ਨ ਰਾਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਨੋਜੁਆਨਾਂ ਨੂੰ ਇਜਰਾਇਲ ਵਿਚ ਲਗਭਗ 1 ਲੱਖ ਰੁਪਏ ਤੋਂ ਵੱਧ ਤਨਖਾਹ 'ਤੇ ਰੁਜਗਾਰ ਉਪਲਬਧ ਕਰਵਾਇਆ ਜਾਵੇਗਾ। ਇੰਨ੍ਹਾਂ ਨੋਜੁਆਨਾਂ ਦੇ ਲਈ ਇੰਸ਼ੋਰੈਂਸ ਦੀ ਵੀ ਵਿਵਸਥਾ ਕੀਤੀ ਗਈ ਹੈ।

 

Have something to say? Post your comment

 

More in Haryana

ਹਰਿਆਣਾ ਨੇ ਐਸਜੀਐਸਟੀ ਸੰਗ੍ਰਹਿ ਵਿੱਚ ਹਾਸਲ ਕੀਤੀ ਮਹਤੱਵਪੂਰਣ ਉਪਲਬਧੀ - ਸੀਐਮ ਨਾਇਬ ਸਿੰਘ ਸੈਣੀ

ਪਟਿਆਲਾ ਜ਼ਿਲ੍ਹੇ ’ਚ 10 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਮੁਲਤਵੀ

ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਡਿਪਟੀ ਕਮੀਸ਼ਨਰਾਂ ਨੂੰ 1.10 ਕਰੋੜ ਰੁਪਏ ਦੀ ਰਕਮ ਮੰਜੂਰ : ਡਾ. ਸੁਮਿਤਾ ਮਿਸ਼ਰਾ

ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਦੇ ਲਈ ਨਵੇਂ ਮੌਕਿਆਂ ਵੱਲ ਵਧੇਗਾ ਹਰਿਆਣਾ : ਸ਼ਿਆਮ ਸਿੰਘ ਰਾਣਾ

ਹਰਿਆਣਾ ਸਰਕਾਰ ਦੇ ਕਰਮਚਾਰੀਆਂ ਨੂੰ ਨਿਰਦੇਸ਼

ਹਰਿਆਣਾ ਵਿੱਚ ਮੇਗਾ ਸਿਵਲ ਡਿਫੇਂਸ ਡ੍ਰਿਲ ਦਾ ਪ੍ਰੰਬਧ, ਏਸੀਐਸ ਡਾ. ਸੁਮਿਤਾ ਮਿਸ਼ਰਾ ਨੇ ਪੰਚਕੂਲਾ ਕੰਟਰੋਲ ਰੂਮ ਤੋਂ ਕੀਤੀ ਨਿਗਰਾਨੀ

ਹਰਿਆਣਾ ਦੇ ਸਾਰੇ 22 ਜਿਲ੍ਹਿਆਂ ਵਿੱਚ ਹੋਈ ਨਾਗਰਿਕ ਸੁਰੱਖਿਆ ਮਾਕ ਡ੍ਰਿਲ

ਹਰਿਆਣਾ ਵਿੱਚ ਅੱਜ ਸ਼ਾਮ 4 ਵਜੇ ਹੋਵੇਗੀ ਮਾਕ ਡ੍ਰਿਲ

ਕਮੀਸ਼ਨ ਨਹੀਂ ਦਿੰਦਾ ਕਿਸੇ ਵੀ ਪ੍ਰਾਇਵੇਟ ਕੋਚਿੰਗ ਸੰਸਥਾਨ ਨੂੰ ਮਾਨਤਾ : ਭੂਪੇਂਦਰ ਚੌਹਾਨ

ਕਿਸਾਨਾਂ ਨੂੰ ਵਰਟੀਕਲ ਬਾਗਬਾਨੀ ਦੇ ਵੱਲ ਪ੍ਰੋਤਸਾਹਿਤ ਕਰਨ ਖੇਤੀਬਾੜੀ ਅਧਿਕਾਰੀ : ਸ਼ਿਆਮ ਸਿੰਘ ਰਾਣਾ