ਪਿਛਲੇ ਸਮੇਂ ਵਿੱਚ ਆਪਸੀ ਭਾਈਚਾਰਕ ਸਾਂਝਾਂ ਬਹੁਤ ਗੂੜ੍ਹੀਆਂ ਹੋਇਆ ਕਰਦੀਆਂ ਸਨ, ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਪੁਰਾਣੇ ਰੀਤੀ ਰਿਵਾਜ ਬਹੁਤ ਸਾਰਥਕ ਸਿੱਧ ਹੋਇਆ ਕਰਦੀਆਂ ਸੀ। ਪੁਰਾਣੇ ਸਮਿਆਂ ਚੱਲਿਆ ਆ ਰਿਹਾ ਰਿਵਾਜ "ਚੁੱਲ੍ਹਾ ਨਿਉਦ" ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜਿਸ ਨਾਲ ਭਾਈਚਾਰਕ ਸਾਂਝ ਵਿੱਚ ਪ੍ਰਪੱਕਤਾ ਆਉਂਦੀ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਪਿੰਡ ਵਿਚ ਘਰ ਘਰ ਜਾ ਕੇ ਨਿਉਂਦਾ ਨਿਉਂਦਅ ਦਿੱਤਾਂ ਜਾਂਦਾ ਸੀ, ਇਹ ਕੰਮ ਲਾਗੀ ਕਰਿਆਂ ਕਰਦੇ ਸਨ