ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸੈਨੀ ਨੂੰ ਅਖਿਲ ਹਰਿਆਣਾ ਸਰਵਜਾਤੀ ਪੁਨਿਆ ਸਮਾਜ ਵੱਲੋਂ ਆਈ ਖਾਪ ਪ੍ਰਤੀਨਿਧੀਆਂ ਨੇ 15 ਨਵੰਬਰ ਨੂੰ ਪਿੰਡ ਖਰਕ ਪੁਨਿਆ ਵਿਚ ਪ੍ਰਬੰਧਿਤ ਦਾਦਾ ਬਾਡਦੇਵ -ਜਨਮਹੋਤਸਵ ਲਈ ਭਾਵ ਪੂਰਨ ਸੱਦਾ ਦਿੱਤਾ। ਜਿਸ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵਫਦ ਦਾ ਧੰਨਵਾਦ ਪ੍ਰਗਟਾਇਆ। ਮੰਗਲਵਾਰ ਸਵੇਰੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਆਵਾਸ 'ਤੇ ਭਾਜਪਾ ਸੀਨੀਆ ਨੇਤਾ ਸੁਰੇਂਦਰ ਪੁਨਿਆ ਤੇ ਸਮਾਜ ਦੇ ਮਾਣਯੋਗ ਲੋਕਾਂ ਦੀ ਅਗਵਾਈ ਹੇਠ ਪਹੁੰਚੇ ਵਫਦ ਨੇ ਇਹ ਸੱਦਾ ਦਿੱਤਾ। ਪ੍ਰੋਗ੍ਰਾਮ ਦੇ ਪ੍ਰਬੰਧ ਲਈ ਬਣਾਈ ਗਈ ਕੋਰ ਕਮੇਟੀ ਦੇ ਚੇਅਰਮੈਨ ਰਾਮਮੇਹਰ ਪੁਨਿਆ ਨੇ ਦਸਿਆ ਕਿ 15 ਨਵੰਬਰ, ਸ਼ੁਕਰਵਾਰ ਨੂੰ ਹਿਸਾਰ ਦੇ ਪਿੰਡ ਖਰਕ ਪੁਨਿਆ ਵਿਚ ਦਾਦਾ ਬਾਡਦੇਵ - ਜਨਮਹੋਤਸਵ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਪ੍ਰੋਗ੍ਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦਾ ਵੀ ਸਵਾਗਤ ਕੀਤਾ ਜਾਵੇਗਾ। ਇਸ ਦੇ ਲਈ ਸਮਾਜ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ। ਜਿਸ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸਵੀਕਾਰ ਕਰ ਲਿਆ ਹੈ। ਇਸ ਮੌਕੇ 'ਤੇ ਭਾਜਪਾ ਨੇਤਾ ਸ੍ਰੀ ਸੁਰੇਂਦਰ ਪੁਲਿਆ, ਸ਼ਮਸ਼ੇਰ ਸਿੰਘ ਨੰਬਰਦਾਰ, ਸਰੰਖਕ ਮਹੀਪਾਲ ਸ਼ਾਸਤਰੀ ਸਮੇਤ ਸਮਾਜ ਦੇ ਕਈ ਮਾਣਯੋਗ ਲੋਕ ਮੌਜੂਦ ਸਨ।
ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਨੌਕਰੀ ਲਈ ਪ੍ਰਗਟਾਇਆ ਧੰਨਵਾਦ-ਵਫਦ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੂੰ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਲਈ 25000 ਨੌਜੁਆਨਾਂ ਨੂੰ ਰੁਜਗਾਰ ਦੇਣ 'ਤੇ ਧੰਨਵਾਦ ਪ੍ਰਗਟਾਇਆ ਅਤੇ ਉਨ੍ਹਾਂ ਨੁੰ ਮਿਠਾਈ ਖਿਲਾ ਕੇ ਵਧਾਈ ਵੀ ਦਿੱਤੀ।