Friday, May 16, 2025
BREAKING NEWS
ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਜਾਰੀ ਕੀਤਾ 12ਵੀਂ ਦਾ ResultBSF ਦਾ ਜਵਾਨ ਪਾਕਿਸਤਾਨ ਨੇ ਰਿਹਾਅ ਕੀਤਾਮੋਗਾ ; ਖੇਤਾਂ ‘ਚ ਅੱਗ ਬੁਝਾਉਂਦੇ ਸਮੇਂ ਝੁਲਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਹੋਈ ਮੌਤPM ਮੋਦੀ ਨੇ ਆਦਮਪੁਰ ਏਅਰਬੇਸ ਪਹੁੰਚ ਹਵਾਈ ਸੈਨਾ ਦੇ ਜਵਾਨਾਂ ਨਾਲ ਕੀਤੀ ਮੁਲਾਕਾਤਜ਼ਹਿਰੀਲੀ ਸ਼ਰਾਬ ਨਾਲ ਮਜੀਠਾ ‘ਚ 14 ਲੋਕਾਂ ਦੀ ਹੋਈ ਮੌਤਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲ

National

ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਨਵਨੀਤ ਕਾਲਰਾ ਗ੍ਰਿਫ਼ਤਾਰ

May 17, 2021 10:50 AM
SehajTimes

ਨਵੀਂ ਦਿੱਲੀ : ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਿੱਲੀ ਪੁਲਿਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਕਈ ਰੈਸਟੋਰੈਂਟਾਂ ਵਿਚ ਛਾਪੇ ਮਾਰੇ ਸਨ। ਮਿਲੀ ਜਾਣਕਾਰੀ ਮੁਤਾਬ ਕਾਲਰਾ ਦਾ ਇਕ ਰੈਸਟੋਰੈਂਟ ਦਿੱਲੀ ਵਿਖੇ ਹੈ। ਪੁਲਿਸ ਜਾਂਚ ਵਿਚ ਇਹ ਪਤਾ ਲੱਗਾ ਸੀ ਕਿ ਉਸ ਨੇ ਆਪਣੇ ਇਸ ਰੈਸਟੋਰੈਂਟ ਵਿਚ ਭਾਰੀ ਮਾਤਰਾ ਵਿਚ ਆਕਸੀਜਨ ਸਲੰਡਰ ਜਮਾਂ ਕੀਤੇ ਹੋਏ ਹਨ। ਇਸ ਸਾਰੇ ਘਟਨਾਕਰਮ ਦੌਰਾਨ ਕਾਲਰਾ ਨੇ ਕੋਰਟ ਤੋਂ ਅਗਾਓ ਜਮਾਨਤ ਲਈ ਅਰਜੀ ਵੀ ਲਾਈ ਸੀ ਜਿਸ ਨੂੰ ਕੋਰੋਟ ਨੇ ਇਹ ਕਹਿ ਕਿ ਖਾਰਜ ਕਰ ਦਿਤਾ ਸੀ ਕਿ ਇਹ ਜਨਹਿੱਤ ਦਾ ਮਾਮਲਾ ਹੈ ਅਤੇ ਪੂਰੇ ਦੇਸ਼ ਵਿਚ ਕੋਰੋਨਾ ਫੈਲ ਚੁੱਕਾ ਹੈ ਅਜਿਹੇ ਵਿਚ ਕੋਈ ਵੀ ਵਿਅਕਤੀ ਆਕਸੀਜਨ ਦੀ ਜਮਾਂਖੋਰੀ ਨਹੀਂ ਕਰ ਸਕਦਾ।  ਇਸ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਮਾਮਲੇ ਵਿਚ ਨਵਨੀਤ ਨੇ ਗਿ੍ਰਫ਼ਤਾਰੀ ਦਾ ਖ਼ਦਸ਼ਾ ਜਤਾਉਂਦੇ ਹੋਏ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਖ਼ਿਲਾਫ਼ ਕੋਈ ਮਾਮਲਾ ਨਹੀਂ ਬਣਦਾ ਹੈ ਪਰ ਕੋਰਟ ਨੇ ਕਾਲਰਾ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਜ਼ਰੂਰੀ ਹੈ। ਜਿਸ ਤੋਂ ਬਾਅਦ ਫਰਾਰ ਚੱਲ ਰਹੇ ਨਵਨੀਤ ਕਾਲਰਾ ਨੂੰ ਦਿੱਲੀ ਕ੍ਰਾਈਮ ਬਰਾਂਚ ਨੇ ਗਿ੍ਰਫ਼ਤਾਰ ਕਰ ਲਿਆ। 

Have something to say? Post your comment