ਆਦਰਸ਼ ਸਕੂਲ ਲੋਧੀਪੁਰ ਵਿਖੇ 2.5 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਦਾ ਐਸਟ੍ਰੋਟਰਫ ਦਾ ਮੈਦਾਨ ਦਾ ਨਿਰਮਾਣ ਕੀਤਾ ਜਾ ਰਿਹਾ
ਕੀਰਤਪੁਰ ਸਾਹਿਬ ਵਿਖੇ ਫੁੱਟਬਾਲ ਖੇਡ ਦਾ ਐਸਟਰੋਟਰਫ ਮੈਦਾਨ ਬਣਾਇਆ ਜਾ ਰਿਹਾ
ਨੰਗਲ ਵਿਖੇ ਫੁਲ ਲੈਂਥ ਇੰਡੋ ਸਵੀਮਿੰਗ ਪੂਲ ਬਣਾਇਆ ਜਾ ਰਿਹਾ
ਚੰਡੀਗੜ੍ਹ, : ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਨੌਜਵਾਨਾਂ ਨੂੰ ਖੇਡਾਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਸ ਮੰਤਵ ਨੂੰ ਹਾਸਲ ਕਰਨ ਲਈ ਹਾਕਸ ਕਲੱਬ ਕਰੀਬ 50 ਸਾਲ ਤੋਂ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਅਹਿਮ ਰੋਲ ਅਦਾ ਕਰ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਹਾਕਸ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ 32ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਬੀ.ਐਸ.ਐਫ ਦੀ ਜੇਤੂ ਟੀਮ ਨੂੰ 1.25 ਲੱਖ ਰੁਪਏ ਤੇ ਉਪ ਜੇਤੂ ਰਹੀ ਸੀ.ਆਰ.ਪੀ.ਐਫ ਨੂੰ 75 ਹਜਾਰ ਰੁਪਏ ਦੀ ਰਾਸ਼ੀ ਦੇ ਕੇ ਨਿਵਾਜ਼ਿਆ ਗਿਆ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਐਡਵੋਕੇਟ ਐਸ.ਐਸ.ਸੈਣੀ ਜਨਰਲ ਸਕੱਤਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਇਸ ਮੈਦਾਨ ਵਿੱਚ ਰਾਸ਼ਟਰੀ ਪੱਧਰ ਉਤੇ ਹਾਕੀ ਟੂਰਨਾਮੈਂਟ ਕਰਵਾਉਣਾ, ਉੱਥੇ ਹੀ ਲਗਾਤਾਰ ਟੂਰਨਾਮੈਂਟ ਕਰਵਾਉਣਾ ਉਸ ਤੋਂ ਵੀ ਜ਼ਿਆਦਾ ਵਧਾਈ ਦੇ ਪਾਤਰ ਹਨ। ਉਨ੍ਹਾਂ ਇਸ ਟੂਰਨਾਮੈਂਟ ਦੇ ਆਯੋਜਨ ਲਈ ਸਹਿਯੋਗ ਕਰਨ ਅਤੇ ਇਨਾਮੀ ਰਾਸ਼ੀ ਪ੍ਰਦਾਨ ਕਰਨ ਲਈ ਸ. ਹਰਦੀਪ ਸਿੰਘ ਚੀਮਾ ਐਮ.ਡੀ. ਚੀਮਾ ਬੁਆਇਲਰ ਦੀ ਸ਼ਲਾਘਾ ਕੀਤੀ।
ਜ਼ਿਲ੍ਹਾ ਰੂਪਨਗਰ ਵਿਖੇ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਖੇਡ ਮੈਦਾਨਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਆਦਰਸ਼ ਸਕੂਲ ਲੋਧੀਪੁਰ ਵਿਖੇ 2.5 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਦਾ ਐਸਟ੍ਰੋਟਰਫ ਦਾ ਮੈਦਾਨ ਦਾ ਨਿਰਮਾਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਈ ਜਾ ਰਹੀ ਨੈਸ਼ਨਲ ਲੈਵਲ ਸੂਟਿੰਗ ਰੇਂਜ਼, ਕੀਰਤਪੁਰ ਸਾਹਿਬ ਵਿਖੇ ਫੁੱਟਬਾਲ ਖੇਡ ਦਾ ਐਸਟਰੋਟਰਫ ਮੈਦਾਨ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਨੰਗਲ ਵਿਖੇ ਫੁਲ ਲੈਂਥ ਇੰਡੋ ਸਵੀਮਿੰਗ ਪੂਲ ਅਤੇ ਰੂਪਨਗਰ ਵਿਖੇ ਆਧੁਨਿਕ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ ਹਮੇਸ਼ਾ ਹੀ ਹਾਕਸ ਕਲੱਬ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਤ ਹੋ ਕੇ ਪਿੱਛਲੇ ਸਮੇਂ ਦੌਰਾਨ ਉਹਨਾਂ ਨੂੰ 10 ਲੱਖ ਰੁਪਏ ਦਾ ਗ੍ਰਾਂਟ ਜਾਰੀ ਕੀਤੀ ਅਤੇ ਇਸ ਕਲੱਬ ਨੂੰ ਲੋੜ ਪੈਣ ਉਤੇ ਹੋਰ ਵੀ ਗਰਾਂਟ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੈਚ ਦੀ ਸੂਰਆਤ ਐਸ.ਐਸ.ਪੀ ਰੂਪਨਗਰ ਸਰਦਾਰ ਗੁਲਨੀਤ ਸਿੰਘ ਖੁਰਾਣਾ ਅਤੇ ਸ਼੍ਰੀ ਹਰਦੀਪ ਸਿੰਘ ਚੀਮਾ ਐਮ.ਡੀ. ਚੀਮਾ ਬੁਆਇਲਰ ਵਲੋਂ ਟੀਮਾਂ ਨਾਲ ਜਾਣ ਪਹਿਚਾਣ ਕਰਕੇ ਸੁਰੂ ਕੀਤੀ। ਉਹਨਾਂ ਨਾਲ ਹਾਕੀ ਦੀ ਜਾਣੀ ਪਹਿਚਾਣੀ ਸਖਸੀਅਤ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਰਾਜਪਾਲ ਸਿੰਘ ਹੁੰਦਲ, ਐਸ.ਪੀ, ਰੂਪਨਗਰ ਅਤੇ ਹਾਕਸ ਕਲੱਬ ਦਾ ਮਾਣ ਉਲੰਪੀਅਨ ਧਰਮਵੀਰ ਸਿੰਘ, ਡੀ.ਐਸ.ਪੀ. ਪੰਜਾਬ ਪੁਲਿਸ ਵੀ ਹਾਜ਼ਿਰ ਸਨ।
ਇਸ ਮੌਕੇ ਉਹਨਾਂ ਵੱਲੋਂ ਰੰਗ-ਬਰੰਗੇ ਗੁਬਾਰੇ ਅਤੇ ਸ਼ਾਂਤੀ ਦਾ ਪ੍ਰਤੀਕ ਕਬੂਤਰ ਨੂੰ ਅਸਮਾਨ ਵਿੱਚ ਛੱਡਿਆ। ਉਨ੍ਹਾਂ ਵੱਲੋਂ 32ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਨੂੰ ਸਮਾਪਤੀ ਦੀਆਂ ਰਸਮਾਂ ਵੀ ਕੀਤੀਆਂ ਗਈਆਂ। ਇਸ ਮੌਕੇ ਤੇ ਜਿਲ੍ਹਾ ਰੂਪਨਗਰ ਨਾਮਵਾਰ ਸ਼ਖਸੀਅਤਾਂ ਤੋਂ ਇਲਾਵਾ ਲਿਬਰਲ ਕੱਪ ਨਾਭਾ ਦੀ ਸਮੂਹ ਟੀਮ ਵੀ ਹਾਕਸ ਸਟੇਡੀਅਮ ਵਿਖੇ ਹਾਜ਼ਿਰ ਸੀ। ਲੋਕ ਗਾਇਕ ਸ. ਜੱਸ ਮਿਆਂਪੁਰੀ, ਜੱਗ ਸਿੱਧੂ ਅਤੇ ਪੰਜਾਬੀ ਐਕਟਰ ਹਰਬੀ ਸੰਘਾ ਵਲੋਂ ਆਏ ਹੋਏ ਖੇਡ ਪ੍ਰੇਮੀਆਂ ਦਾ ਮਨੋਰੰਜਨ ਕੀਤਾ। ਪੰਜਾਬ ਪੁਲਿਸ ਫਿਲੋਰ ਅਤੇ ਹਰਿਆਣਾ ਹੋਮ ਗਾਰਡ ਦੇ ਬੈਂਡ ਨੇ ਵੀ ਆਪਣੀਆ ਧੁੰਨਾ ਦੇ ਨਾਲ ਇਸ ਫੇਸਟੀਵਲ ਦਾ ਮਾਣ ਵਧਾਇਆ।
ਇਸ ਮੌਕੇ ਆਰ.ਟੀ.ਓ ਗੁਰਵਿੰਦਰ ਸਿੰਘ ਜੌਹਲ, ਤੇਗਇੰਦਰ ਕੌਰ ਚੀਮਾ, ਸਤਬੀਰ ਸਿੰਘ ਚੀਮਾ, ਰਿਟਾ. ਏ.ਆਈ.ਜੀ. ਜਸਵੀਰ ਸਿੰਘ ਰਾਏ ਅਤੇ ਇਸ ਸਮੁੱਚੇ ਮੈਚ ਦੀ ਕਮੈਂਟਰਿੰਗ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਅਤੇ ਬੀਰਾ ਰੈਲਮਾਜਰਾ ਵਲੋਂ ਕੀਤੀ ਗਈ।