ਜੀਰਕਪੁਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਵਿਖੇ ਇੰਜੀ. ਸੁਖਮਿੰਦਰ ਸਿੰਘ (ਵਿੱਦਿਆ ਸਕੱਤਰ ) ਦੇ ਦਿਸ਼ਾ -ਨਿਰਦੇਸ਼ਾਂ ਹੇਠ, ਡਾ. ਕਰਮਬੀਰ ਸਿੰਘ (ਪ੍ਰਿੰਸੀਪਲ ) ਦੀ ਅਗਵਾਈ ਹੇਠ,ਪ੍ਰੋ. ਰਵਿਤਾ ਸੈਣੀ( ਮੁਖੀ, ਸਰੀਰਕ ਸਿੱਖਿਆ ਵਿਭਾਗ ) ਦੀ ਦੇਖ-ਰੇਖ ਅਧੀਨ ਅਤੇ ਸ੍ਰੀ ਸੰਦੀਪ ਭੱਟਾਚਾਰੀਆ ( ਕੋਚ, ਦਸਮੇਸ਼ ਕ੍ਰਿਕਟ ਅਕੈਡਮੀ ) ਦੇ ਸਹਿਯੋਗ ਨਾਲ ਦਸਮੇਸ਼ ਕ੍ਰਿਕਟ ਕੱਪ 2024 ਸੀਜ਼ਨ 3 ਕਰਵਾਇਆ ਗਿਆ ਜਿਸ ਵਿਚ 10 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਸ੍ਰੀ ਸੰਦੀਪ ਭੱਟਾਚਾਰੀਆ ਨੇ ਦੱਸਿਆ ਕਿ ਫ਼ਾਈਨਲ ਮੈਚ ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਅਤੇ ਦਿਕਸ਼ਾਂਤ ਇੰਟਰਨੈਸ਼ਨਲ ਸਕੂਲ ਵਿਚਕਾਰ ਹੋਇਆ ਜਿਸ ਵਿਚ ਦਸਮੇਸ਼ ਖਾਲਸਾ ਕਾਲਜ ਜੇਤੂ ਰਿਹਾ | ਮੈਨ ਆਫ਼ ਦੀ ਮੈਚ ਸ਼੍ਰੋਨਿਤ ਚੌਧਰੀ ਨੂੰ ਐਲਾਨਿਆ ਗਿਆ | ਮੈਨ ਆਫ਼ ਸੀਰੀਜ਼ ਅਤੇ ਬੈਸਟ ਬੈਟਸਮੈਨ ਵੀ ਦਸਮੇਸ਼ ਖਾਲਸਾ ਕਾਲਜ ਦੇ 10+1 ਦੇ ਵਿਦਿਆਰਥੀ ਸ਼੍ਰੋਨਿਤ ਨੂੰ ਚੁਣਿਆ ਗਿਆ | ਬੈਸਟ ਬੋਲਰ ਦਿੱਕਸ਼ਾਂਤ ਇੰਟਰਨੈਸ਼ਨਲ ਸਕੂਲ ਦੇ ਆਰਵ ਰੋਹਿਲਾ ਨੂੰ ਐਲਾਨਿਆ ਗਿਆ | ਬੈਸਟ ਵਿਕੇਟ ਕੀਪਰ ਦਸਮੇਸ਼ ਖਾਲਸਾ ਕਾਲਜ ਦੇ ਤੇਜਸ ਚਾਵਲਾ ਨੂੰ ਅਤੇ ਫੀਲਡਰ ਮਿਯੰਕ ਸ਼ਰਮਾ ਨੂੰ ਚੁਣਿਆ ਗਿਆ | ਇਸ ਮੌਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 5100 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 3100 ਰੁਪਏ ਨਕਦ ਇਨਾਮ ਦਿੱਤਾ ਗਿਆ | ਮੈਨ ਆਫ਼ ਸੀਰੀਜ਼, ਬੈਸਟ ਬੈਟਸਮੈਨ ਅਤੇ ਬੈਸਟ ਬੋਲਰ ਹਰ ਇੱਕ ਨੂੰ 1100 ਰੁਪਏ ਨਕਦ ਇਨਾਮ ਦਿੱਤਾ ਗਿਆ | ਡਾ. ਕਰਮਬੀਰ ਸਿੰਘ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸ੍ਰੀ ਸੰਦੀਪ ਭੱਟਾਚਾਰੀਆ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਜਿਸ ਸਦਕਾ ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਦੀ ਟੀਮ ਲਗਾਤਾਰ ਜਿੱਤ ਦੀਆਂ ਬੁਲੰਦੀਆਂ ਛੂਹ ਰਹੀ ਹੈ |