ਚੰਡੀਗੜ੍ਹ : ਲੋਕਾਂ ਦੀ ਖੱਜਲ ਖੁਆਰੀ ਤੇ ਪਰੇਸ਼ਾਨੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਗਏ ਫੈਸਲੇ ਤਹਿਸੀਲਦਾਰਾਂ ਦੇ ਸੰਬੰਧ ਵਿੱਚ ਫੈਸਲੇ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਮੇਂ ਅਤੇ ਹਾਲਾਤ ਅਨੁਸਾਰ ਸਰਕਾਰ ਨੇ ਸਹੀ ਫੈਸਲਾ ਲਿਆ ਹੈ ਲੋਕਾਂ ਦੀ ਪਰੇਸ਼ਾਨੀ ਨੂੰ ਖਤਮ ਕੀਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਅਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਨੇ ਆਪਣੀ ਇਕ ਮੋਹਾਲੀ/ਚੰਡੀਗੜ੍ਹ ਫੇਰੀ ਸਮੇਂ ਕਹੇ। ਨਰੇਸ਼ ਕੁਮਾਰ ਸਹਿਗਲ ਪੰਜਾਬ ਵਿੱਚ ਖੱਤਰੀ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਸੁਨਣ ਲਈ ਆਏ ਹੋਏ ਸਨ ਪ੍ਰੈਸ ਨੋਟ ਜਾਰੀ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਤੋਂ ਇਨ੍ਹੀ ਰੈਵੀਨਿਊ ਆਮਦਨ ਨਹੀਂ ਹੁੰਦੀ ਜਿੰਨੀ ਤਹਿਸੀਲ, ਸਬ-ਤਹਿਸੀਲ ਦਫਤਰਾਂ ਤੋਂ ਹੁੰਦੀ ਹੈ ਉਨ੍ਹਾਂ ਅੱਜ ਦੇ ਤਹਿਸੀਲਦਾਰ, ਨਾਇਬ ਤਹਿਸੀਲਾਂ ਦੀਆਂ ਬਦਲੀਆਂ ਇਧਰੋ, ਉਧਰ ਤੇ ਆਪਣੇ ਵਿਚਾਰ ਦਿੰਦੀਆਂ ਕਿਹਾ ਕਿ ਇਹ ਵੀ ਪੰਜਾਬ ਸਰਕਾਰ ਦਾ ਇਕ ਪਬਲਿਕ ਹਿੱਤ ਫੈਸਲਾ ਪਬਲਿਕ ਦੀਆਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਚੁੱਕੀਆ ਕਦਮ ਹੈ ਜਿਸ ਨਾਲ ਵੱਡੇ ਪੱਧਰ ਤੇ ਦਫਤਰੀ ਕੰਮ ਕਾਜ ਵਿੱਚ ਸੁਧਾਰ ਆਵੇਗਾ ਅਤੇ ਤਹਿਸੀਲ ਦਫਤਰ ਨਾਲ ਸੰਬੰਧਤ ਕਰੋੜਾਂ ਰੁਪਏ ਦਾ ਹਰ ਰੋਜ ਮਾਲੀਆ ਆਮਦਨ ਵਿੱਚ ਵਾਧਾ ਹੋਵੇਗਾ।
ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੱਡੀਆ ਹਿੰਦੂ ਵੈਲਫੇਅਰ ਕਮੇਟੀ ਨੇ ਇਹ ਵੀ ਸੱਪਸ਼ਟ ਕੀਤਾ ਕਿ ਸਾਡੀ ਸੰਸਥਾ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੀ ਪਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਲਏ ਗਏ ਇਨ੍ਹਾਂ ਫੈਸਲੀਆਂ ਤੇ ਬੋਲਣ ਲਈ ਮਜਬੂਰ ਕਰ ਦਿੱਤਾ। ਪੰਜਾਬ ਦੇ ਕਰੋੜਾਂ ਵਾਸੀਆਂ ਦਾ ਹਰ ਰੋਜ ਸਿੱਧਾ ਸੰਬੰਧ ਤਹਿਸੀਲ ਦਫਤਰਾਂ ਨਾਲ ਹੁੰਦਾ ਹੈ ਚਾਹੇ ਰਜਿਸਟਰੀ ਕਰਵਾਉਣੀ ਹੋਵੇ ਚਾਹੇ, ਹਲਫਿਆ ਬਿਆਨ, ਇੰਤਕਾਲ, ਤਬਦੀਲੀ, ਨਿਸ਼ਾਨ ਦੇਹੀ, ਪਾਵਰ ਆਫ ਅਟਾਰਨੀ, ਬਿਆਨਾ ਆਦਿ ਅਨੇਕਾ ਕੰਮ ਹਰ ਆਮ ਤੇ ਖਾਸ ਵਿਅਕਤੀ ਨੂੰ ਤਹਿਸੀਲ ਦਫਤਰ ਨਾਲ ਸੰਬੰਧਤ ਹੁੰਦੇ ਹਨ ਜਿਸ ਕਾਰਨ ਤਹਿਸੀਲ ਦਫਤਰਾਂ ਵਿੱਚ ਆਉਣਾ ਜਾਣਾ ਪੈਂਦਾ ਹੈ ਉਨ੍ਹਾਂ ਇਹ ਵੀ ਸੱਪਸ਼ਟ ਕੀਤਾ ਕਿ ਇਨ੍ਹਾਂ ਤਹਿਸੀਲ ਦਫਤਰਾਂ ਵਿੱਚ ਕਰਪਸ਼ਨ ਦਾ ਵੀ ਬੋਲ ਬਾਲਾ ਹੈ ਉਸ ਤੇ ਨਕੇਲ ਪਾਉਣ ਲਈ ਸਰਕਾਰ ਨੂੰ ਹੋਰ ਕਦਮ ਚੁੱਕਣੇ ਚਾਹੀਦੇ ਹਨ।
ਨਰੇਸ਼ ਕੁਮਾਰ ਸਹਿਗਲ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਖਤੀ ਨਾਲ ਤਹਿਸੀਲਾਂ ਸੰਬੰਧੀ ਕਦਮ ਚੁੱਕੇ ਹਨ ਉਸੇ ਤਰ੍ਹਾਂ ਮੁੱਖ ਮੰਤਰੀ ਮਾਨ ਨੂੰ ਲੋਕਾਂ ਦੀ ਵੱਡੀ ਪਰੇਸ਼ਾਨੀ ਧਰਨਿਆਂ, ਰਸਤਾ ਬੰਦ ਤੋਂ ਛੁਟਕਾਰਾ ਦਵਾਉਣਾ ਚਾਹੀਦਾ ਹੈ। ਅੱਜ ਪੰਜਾਬ ਵਿੱਚ ਸਕੂਲ ਵਿਦਿਆਰਥੀਆਂ ਦੇ ਪੇਪਰ ਚਲ ਰਹੇ ਹਨ ਤੇ ਹਰ ਵਿਅਕਤੀ ਨੂੰ ਆਪਣੇ ਕੰਮ ਕਾਜ ਲਈ ਵਹਿਕਲਾਂ ਰਾਹੀਂ ਇਧਰੋ ਉਧਰ ਆਉਣਾ ਜਾਣਾ ਪੈਂਦਾ ਹੈ ਪਰ ਪਤਾ ਨਹੀਂ ਕਦ ਕਿਸ ਰੋਡ ਤੇ ਕਿਸੇ ਕਾਰਨ ਕੋਈ ਧਰਨਾ ਲੱਗ ਕੇ ਰਸਤਾ ਬੰਦ ਹੋ ਜਾਵੇ। ਇਸ ਦੇ ਹੱਲ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ।