ਐਸ.ਏ.ਐਸ. ਨਗਰ : ਸ੍ਰੀ ਵਿਵੇਕਸ਼ੀਲ ਸੋਨੀ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ.ਨਗਰ ਵਲੋਂ ਇਸ ਜਿਲ੍ਹਾ ਦਾ ਚਾਰਜ ਲੈਣ ਤੋਂ ਬਾਅਦ ਅਪਰਾਧਿਕ ਗਤੀਵਿਧੀਆ ਵਿੱਚ ਸ਼ਾਮਲ ਵਿਅਕਤੀ ਅਤੇ ਅਪਰਾਧਾਂ ਪਰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਜਿਲ੍ਹਾ ਮੋਹਾਲੀ ਦੇ ਵੱਖ-ਵੱਖ ਜਗਾਵਾਂ ਜਿਵੇਂ ਕਿ ਟੀ.ਡੀ.ਆਈ ਸਿਟੀ, ਪੂਰਬ ਅਪਾਰਟਮੈਟ, ਸ਼ਾਹੀਮਾਜਰਾ, ਮਦਨਪੁਰਾ ਅਤੇ ਕਈ ਹੋਰ ਹਾਊਸਿੰਗ ਕਪਲੈਕਸਾਂ ਦੀ ਛਾਪੇਮਾਰੀ ਅਤੇ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆ ਨੂੰ ਨੋਟਿਸ ਜਾਰੀ ਕੀਤੇ ਗਏ। ਇਸ ਦੌਰਾਨ ਕਿਰਾਏਦਾਰ ਤਸਦੀਕ (Tenant verification) ਸਬੰਧੀ ਡੀ.ਸੀ ਸਾਹਿਬ ਮੋਹਾਲੀ ਵਲੋਂ ਕੀਤੇ ਗਏ ਪ੍ਰਤੱਖ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ 03 ਮੁਕੱਦਮੇ ਅ/ਧ 188 ਆਈ.ਪੀ.ਸੀ, 01 ਮੁਕੱਦਮਾ ਅ/ਧ 336 ਆਈ.ਪੀ.ਸੀ ਅਤੇ ਅਸਲਾ ਐਕਟ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ। ਕਰੀਬ 200 ਵਿਅਕਤੀਆਂ ਨੂੰ ਜਵਾਬ ਤਲਬੀ ਨੋਟਿਸ ਜਾਰੀ ਕੀਤੇ ਗਏ ਹਨ।
ਇਸੇ ਲੜੀ ਵਿੱਚ ਸ੍ਰੀ ਸੁਖਨਾਜ ਸਿੰਘ, ਪੀ.ਪੀ.ਐਸ, ਡੀ.ਐਸ.ਪੀ ਸਹਿਰੀ-1 ਮੋਹਾਲੀ ਦੀ ਅਗਵਾਈ ਵਿੱਚ ਕੱਲ ਮਿਤੀ 6 ਜੂਨ ਨੂੰ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ, ਮੁੱਖ ਅਫਸਰ ਥਾਣਾ ਮਟੌਰ ਦੀ ਅਗਵਾਈ ਅਧੀਨ ਸਮੇਤ ਪੁਲਿਸ ਪਾਰਟੀ ਰੈਜੀਡੈਂਸੀਅਲ ਟਾਵਰ ਹੋਮਲੈਂਡ ਹਾਈਟਸ ਸੈਕਟਰ 70 ਮੋਹਾਲੀ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਪੁਲਿਸ ਪਾਰਟੀ ਸਬ-ਇੰਸਪੈਕਟਰ ਵਲੈਤੀ ਰਾਮ ਅਧੀਨ ਨੂੰ ਮੁਖਬਰ ਖਾਸ ਪਾਸੋਂ ਇਤਲਾਹ ਪ੍ਰਾਪਤ ਹੋਈ ਕਿ ਜਿੰਬਬਾਵੇ ਅਤੇ ਅਫਗਾਨੀਸਤਾਨ ਵਿਚਕਾਰ ਚੱਲ ਰਹੇ ਕ੍ਰਿਕਟ ਮੈਚ ਪਰ ਹੋਮਲੈਂਡ ਹਾਈਟਸ ਦੇ ਟਾਵਰ ਨੰਬਰ 5 ਦੇ ਫਲੈਟ ਨੰਬਰ 53 ਜਿਸ ਵਿੱਚ ਕੁਝ ਵਿਅਕਤੀ ਜਿਹਨਾਂ ਦੇ ਨਾਮ 1) ਅਭਿਮੰਨਯੂ ਪੁੱਤਰ ਲੇਟ ਰਾਜ ਕੁਮਾਰ 2) ਪਵਨਦੀਪ ਪੁੱਤਰ ਸੁਭਾਸ ਚੰਦ 3) ਹਿਮਾਂਸੂ ਮਹਾਜਨ ਪੁੱਤਰ ਤਿਲਕ ਰਾਜ ਮਹਾਜਨ 4) ਤਾਹਿਰ ਮਹਾਜਨ ਪੁੱਤਰ ਸਤੀਸ਼ ਮਹਾਜਨ ਵਾਸੀਆਨ ਪਠਾਨਕੋਟ 5) ਮਾਨਿਕ ਬਾਂਸਲ ਪੁੱਤਰ ਨਰਿੰਦਰ ਕੁਮਾਰ ਵਾਸੀ ਜੀਰਕਪੁਰ ਮੋਬਾਇਲ ਫੋਨਾਂ ਅਤੇ ਲੈਪਟਾਪਾਂ ਰਾਹੀ ਆਨਲਾਈਨ ਦੜੇ-ਸੱਟੇ ਦਾ ਕੰਮ ਕਰ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਉਹਨਾਂ ਨਾਲ ਮੋਟੀ ਰਕਮ ਦੀ ਠੱਗੀ-ਠੋਰੀ ਕਰ ਰਹੇ ਹਨ। ਉਕਤ ਇਤਲਾਹ ਪਰ ਮੁਕੱਦਮਾ ਨੰਬਰ 70 ਮਿਤੀ 06.06.2022 ਅ/ਧ 420 ਆਈ.ਪੀ.ਸੀ, 13 ਪਬਲਿਕ ਗੈਬਲਿੰਗ ਐਕਟ ਥਾਣਾ ਮਟੌਰ ਦਰਜ ਰਜਿਸਟਰ ਕਰ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਹੋਮਲੈਂਡ ਹਾਈਟਸ ਦੇ ਟਾਵਰ ਨੰਬਰ 5 ਦੇ ਫਲੈਟ ਨੰਬਰ 53 ਵਿੱਚ ਰੇਡ ਕੀਤੀ ਗਈ ਅਤੇ ਮੌਕੇ ਤੇ ਹੀ ਉਕਤਾਨ ਪੰਜੇ ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ ਦੌਰਾਨ ਦੋਸੀਆਨ ਪਾਸੋਂ ਆਨਲਾਈਨ ਸੱਟਾਂ ਲਾਉਣ ਲਈ ਵਰਤੇ ਜਾ ਰਹੇ 02 ਲੈਪਟਾਪ, 12 ਸਮਾਰਟ ਫੋਨ, 08 ਕੀ-ਪੈਡ ਵਾਲੇ ਫੋਨ, 01 ਸੂਟਕੇਸ 20 ਫੋਨਾਂ ਦੇ ਸੈੱਟਅਪ ਵਾਲਾ ਜਿਸ ਵਿੱਚ 08 ਛੋਟੇ ਫੋਨ (ਲੈਂਡਿੰਗ ਮਸੀਨ) ਅਤੇ 02 ਕਾਰਾਂ (ਮਾਰਕਾ ਇਨੋਵਾ ਅਤੇ ਬੀ.ਐਮ.ਡਬਲਿਊ) ਬਰਾਮਦ ਹੋਏ। ਦੋਸੀਆਨ ਦੀ ਪੁੱਛਗਿਛ ਤੇ ਸਾਹਮਣੇ ਆਉਣ ਪਰ ਇਨ੍ਹਾਂ ਦੇ ਸਰਗਨਾ ਰੂਬਲ ਮਹਾਜਨ ਵਾਸੀ ਪਠਾਨਕੋਟ ਹਾਲ ਵਾਸੀ ਹੋਮਲੈਂਡ ਹਾਈਟਸ ਮੋਹਾਲੀ ਨੂੰ ਮੁਕੱਦਮਾ ਵਿੱਚ ਨਾਮਜਦ ਕਰ ਗ੍ਰਿਫਤਾਰੀ ਲਈ ਟੀਮ ਤਿਆਰ ਕੀਤੀ ਗਈ ਹੈ। ਉਕਤ ਦੋਸੀਆਨ ਦੀ ਮੁਢਲੀ ਪੁੱਛਗਿਛ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।