ਐਸ.ਏ.ਐਸ ਨਗਰ : ਸ਼੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੀ ਵੱਖ-ਵੱਖ ਇੰਡਸਟ੍ਰੀਅਲ ਐਸੋਸਿਏਸ਼ਨਜ਼ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੌਜੂਦਾ ਐਸੋਸਿਏਸ਼ਨਜ਼ ਦੇ ਨੁਮਾਇੰਦਿਆਂ ਨਾਲ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁਹੱਇਆ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਵਧੇਰੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡੀ.ਸੀ, ਵੱਲੋਂ ਨਿਯੋਜਕਾਂ ਦੀ ਮੰਗ ਅਨੁਸਾਰ ਯੁਵਕਾਂ ਦੀ ਸਕਿਲ ਸਿੱਖਿਆ ਉਤੇ ਵਿਸ਼ੇਸ਼ ਜੋਰ ਦਿਤਾ ਗਿਆ। ਉਨ੍ਹਾਂ ਵਲੋਂ ਇਸ ਮੰਤਵ ਲਈ ਇਕ ਸਟੈਂਡਰਡ ਪ੍ਰੋਫਾਰਮਾ ਸਾਰੇ ਨਿਯੋਜਕਾਂ ਨੂੰ ਸਰਕੂਲੇਟ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਜਿਲ੍ਹੇ ਵਿੱਚ ਮੋਜੂਦ ਸਕਿੱਲ ਗੈਪ ਨੂੰ ਟਰੈਕ ਕੀਤਾ ਜਾ ਸਕੇ।
ਉਕਤ ਮੀਟਿੰਗ ਦੌਰਾਨ ਮੋਹਾਲੀ, ਡੇਰਾਬੱਸੀ ਅਤੇ ਚਨਾਲੋ ਦੀਆਂ ਇੰਡਸਟ੍ਰੀਅਲ ਐਸੋਸਿਏਸ਼ਨਜ਼ ਦੇ ਨੁਮਾਇੰਦੇ, ਸ਼੍ਰੀ ਮੰਜੇਸ਼ ਸ਼ਰਮਾ ਡਿ.ਸੀ.ਈ.ਓ, ਸ਼੍ਰੀ ਗੁਰਪ੍ਰੀਤ ਸਿੰਘ ਅਤੇ ਡੀ.ਬੀ.ਈ.ਈ ਅਤੇ ਪੀ.ਐਸ.ਡੀ.ਐਮ ਦੇ ਅਧਿਕਾਰੀ ਮੌਜੂਦ ਸਨ।