ਐਸ.ਏ.ਐਸ ਨਗਰ : ਜਿਲ੍ਹੇ ਦੇ ਬੇਰੁਜਗਾਰ ਪ੍ਰਾਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਅਤੇ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਟੱਚ ਸਕਾਈ,ਆਈਲੈਟਸ ਇੰਸਟੀਚਿਊਟ, ਖਰੜ ਵਿਖੇ ਵਿਜ਼ਿਟ ਕੀਤਾ ਗਿਆ। ਵਧੇਰੀ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਵਲੋਂ ਦੱਸਿਆ ਗਿਆ ਕਿ ਸਰਕਾਰ ਦੀ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ੍ਹੇ ਦੇ ਨਿਯੋਜਕਾਂ ਨਾਲ ਰਾਬਤਾ ਕਾਇਮ ਕਰਨ ਲਈ ਅਜਿਹੀਆਂ ਆਉਟਰੀਚ ਐਕਟੀਵਿਟਿਜ਼ ਉਲੀਕਿਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਮਿਸ ਗੁਰਮੀਤ ਕੋਰ (ਐਚ.ਆਰ ਮੈਨੇਜਰ) ਨਾਲ ਲੋੜੀਦਾਂ ਮੈਨਪਾਵਰ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਮੌਕੇ ਤੇ ਕਰਿਅਰ ਕਾਉਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਉਭਰ ਰਹੇ ਰੋਜਗਾਰ ਦੇ ਅਵਸਰਾਂ ਬਾਰੇ ਜਾਣੂ ਕਰਵਾਇਆ ਗਿਆ। ਮੋਜੂਦ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵਲੋਂ ਮੁੱਹਇਆ ਕਰਵਾਈ ਜਾਣ ਵਾਲੀ ਸੁਵਿਧਾਵਾਂ ਬਾਰੇ ਦੱਸਿਆ ਗਿਆ ਅਤੇ ਇਨ੍ਹਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ ਗਈ। ਇਸ ਐਕਟੀਵਿਟੀ ਦੋਰਾਨ ਡਿ.ਸੀ.ਈ.ਓ ਮੰਜੇਸ਼ ਸ਼ਰਮਾਂ ਵੀ ਮੋਜੂਦ ਸਨ।