Thursday, September 19, 2024

Chandigarh

ਬਿਲਡਿੰਗ ਕਮੇਟੀ ਦੀ ਮੀਟਿੰਗ ’ਚ ਡੇਰਾਬੱਸੀ ਵਿਖੇ ਜੁਡੀਸ਼ੀਅਲ ਕੰਪਲੈਕਸ ਅਤੇ ਮੋਹਾਲੀ ਵਿਖੇ ਜੁਡੀਸ਼ੀਅਲ, ਪੁਲਿਸ ਤੇ ਸਿਵਲ ਰਿਹਾਇਸ਼ਾਂ ਦੀ ਪ੍ਰਗਤੀ ਵਿਚਾਰੀ ਗਈ

November 01, 2023 03:06 PM
SehajTimes

ਐੱਸ ਏ ਐੱਸ ਨਗਰ :- ਜ਼ਿਲ੍ਹਾ ਪੱਧਰੀ ਬਿਲਡਿੰਗ ਕਮੇਟੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ’ਚ ਅੱਜ ਇੱਥੇ ਹੋਈ ਮੀਟਿੰਗ ’ਚ ਡੇਰਾਬੱਸੀ ਦੇ ਜੁਡੀਸ਼ੀਅਲ ਕੰਪਲੈਕਸ ਅਤੇ ਮੋਹਾਲੀ ਵਿਖੇ ਜੁਡੀਸ਼ੀਅਲ, ਪੁਲਿਸ ਅਤੇ ਸਿਵਲ ਰਿਹਾਇਸ਼ਾਂ ਦੀ ਪ੍ਰਗਤੀ ਵਿਚਾਰੀ ਗਈ।
ਕਮੇਟੀ ਦੀ ਮੀਟਿੰਗ ’ਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਕੁਮਾਰ ਗੁਪਤਾ, ਐਸ ਐਸ ਪੀ ਡਾ. ਸੰਦੀਪ ਗਰਗ, ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏ ਸੀ ਏ ਪੁੱਡਾ ਦਮਨਦੀਪ ਕੌਰ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਫ਼ੀਲਡ ਅਫ਼ਸਰ ਮੁੱਖ ਮੰਤਰੀ ਇੰਦਰਪਾਲ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਪ੍ਰਾਂਤਕ ਮੰਡਲ) ਐਸ ਐਸ ਭੁੱਲਰ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਡੇਰਾਬੱਸੀ ਵਿਖੇ ਬਣਨ ਵਾਲੇ ਜੁਡੀਸ਼ੀਅਲ ਕੰਪਲੈਕਸ ਲਈ ਜਵਾਹਰਪੁਰ ਵਿਖੇ 6 ਏਕੜ ਥਾਂ ਦੀ ਸ਼ਨਾਖਤ ਕਰ ਲਈ ਗਈ ਹੈ, ਜਿਸ ਵਿੱਚ ਮੌਜੂਦ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰੀ ਕਮਰਿਆਂ, ਮਿਆਦ ਪੁਗਾ ਚੁੱਕੀ ਪਾਣੀ ਦੀ ਟੈਂਕੀ ਅਤੇ ਬੋਰਵੈਲ ਨੂੰ ਹਟਾਇਆ ਜਾਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਅਨੁਮਾਨ ਤਿਆਰ ਕਰਨ ਲਈ ਆਖਿਆ।
ਐਸ ਏ ਐਸ ਨਗਰ ਮੋਹਾਲੀ ’ਚ ਜ਼ਿਲ੍ਹਾ ਹੈੱਡ ਕੁਆਰਟਰ ’ਤੇ ਬਣਨ ਵਾਲੀਆਂ ਜੁਡੀਸ਼ੀਅਲ, ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਰਿਹਾਇਸ਼ਾਂ ਲਈ ਸੈਕਟਰ 96 ’ਚ ਸ਼ਨਾਖਤ ਕੀਤੀ ਥਾਂ ’ਤੇ ਉਸਾਰੀ ਲਈ ਅਗਲੀ ਕਾਰਵਾਈ ਕਰਨ ’ਤੇ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 24 ਰਿਹਾਇਸ਼ਾਂ ਦੇ ਨਿਰਮਾਣ ਦੀ ਪ੍ਰਵਾਨਗੀ ਮਿਲੀ ਹੈ, ਜਿਸ ’ਤੇ ਹੁਣ ਚੀਫ਼ ਆਰਕੀਟੈਕਟ ਪਾਸੋਂ ਡਰਾਇੰਗ ਤਿਆਰ ਕਰਵਾ ਕੇ ਅਤੇ ਉਸਾਰੀ ਖਰਚੇ ਤੈਅ ਕਰਕੇ ਸਰਕਾਰ ਪਾਸੋਂ ਫੰਡ ਮੰਗੇ ਜਾਣਗੇ।

Have something to say? Post your comment

 

More in Chandigarh

ਮੋਹਾਲੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 06 ਮੈਂਬਰੀ ਗਿਰੋਹ ਗ੍ਰਿਫ਼ਤਾਰ

ਨਵੇਂ ਕਮਿਸ਼ਨਰ ਟੀ ਬੈਨਿਥ ਨੇ ਚਾਰਜ ਸਾਂਭਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਕੀਤੀ ਮੁਲਾਕਾਤ

ਪੰਚਾਇਤੀ ਰਾਜ ਇਕਾਈਆਂ ਬਾਰੇ ਵਿਧਾਨ ਸਭਾ ਕਮੇਟੀ ਨੇ ਡੇਰਾਬੱਸੀ ਦਾ ਦੌਰਾ ਕੀਤਾ,ਵੱਖ ਵੱਖ ਕੰਮਾਂ ਦਾ ਜਾਇਜਾ ਲਿਆ

ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਵਿਧਾਨ ਸਭਾ ਵਿੱਚ ਬੈਠੇ 117 ਗਰੀਬਾਂ ਦੇ ਖਰਚੇ ਪੂਰੇ ਕਰਨ ਲਈ ਸਰਕਾਰ ਨੇ ਪਾਇਆ ਆਮ ਲੋਕਾਂ ਤੇ ਹੋਰ ਟੈਕਸਾਂ ਦਾ ਭਾਰ : ਕੁੰਭੜਾ

ਕੁੱਤਿਆਂ ਦੀ ਨਸਬੰਦੀ ਦੇ ਮਾਮਲੇ ਵਿੱਚ ਪਾਏ ਕੇਸ ਸੰਬੰਧੀ ਨਗਰ ਨਿਗਮ ਨੇ ਸੋਢੀ ਨੂੰ ਦਿੱਤਾ 50 ਹਜਾਰ ਦੇ ਹਰਜਾਨੇ ਦਾ ਚੈਕ

ਮੈਂ ਹੁਣ ਵੀ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ : ਬਲਜੀਤ ਸਿੰਘ ਬਲੈਕਸਟੋਨ

ਇੱਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਚੋਣ ਦਾ ਮਾਮਲਾ ਉਲਝਿਆ

ਅਨਮੋਲ ਗਗਨ ਮਾਨ ਨੇ ਮਾਜਰੀ ਬਲਾਕ ਵਿਖੇ 100 ਲਾਭਪਾਤਰੀਆਂ ਨੂੰ 1.20 ਕਰੋੜ ਰੁਪਏ ਦੇ ਪੀ ਐਮ ਏ ਵਾਈ ਦੇ ਮਨਜ਼ੂਰੀ ਪੱਤਰ ਵੰਡੇ