ਲਵਾਰਿਸ ਤੇ ਬੇਸਹਾਰਾ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾਂ 'ਪ੍ਰਭ ਆਸਰਾ' ਵੱਲੋਂ ਪਿੰਡ ਖੈਰਪੁਰ ਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਬੇਸਹਾਰਾ ਨੌਜਵਾਨ ਨੂੰ ਰੈਸਕਿਊ ਕਰਕੇ ਸੰਸਥਾਂ `ਚ ਦਾਖਿਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਮੁੱਖੀ ਭਾਈ ਸਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਬਲਾਕ ਮਾਜਰੀ ਨੇੜਲੇ ਪਿੰਡ ਖੈਰਪੁਰ ਦਾ ਨੌਜਵਾਨ ਮਨਪ੍ਰੀਤ ਸਿੰਘ 'ਗਾਜੀ' ਜਿਸਦਾ ਪਿਤਾ ਦੁਨੀਆਂ ਤੇ ਨਹੀਂ ਰਿਹਾ ਅਤੇ ਮਾਤਾ ਵੀ ਮਾਨਸਿਕ ਪ੍ਰੇਸ਼ਾਨ ਹੋਣ ਅਤੇ ਅੱਖਾਂ ਤੋਂ ਨਾ ਦਿਸਣ ਕਾਰਣ ਪਿਛਲੇ ਕਈ ਸਾਲਾਂ ਤੋਂ ਸੰਸਥਾਂ ਪ੍ਰਭ ਆਸਰਾ ਕੁਰਾਲੀ ਵਿੱਚ ਦਾਖਿਲ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ , ਵਸਨੀਕਾਂ ਅਨੁਸਾਰ " ਇਹ ਨੌਜਵਾਨ ਪੇਂਟ ਕਰਨ ਦਾ ਕੰਮ ਕਰਦਾ ਸੀ ਤੇ ਅਚਾਨਕ ਘਰ ਦੇ ਬਿਗੜੇ ਹਾਲਾਤਾਂ ਤੇ ਨਸ਼ੇ ਕਾਰਨ ਇਸ ਅਵਾਸਥਾ `ਚ ਪੁੱਜ ਗਿਆ ਤੇ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ `ਚ ਸੜਕਾਂ ਤੇ ਹੀ ਘੁੰਮਦਾ ਰਹਿੰਦਾ , ਅੱਤ ਦੀ ਠੰਡ ਵਿੱਚ ਸੜਕ ਕਿਨਾਰੇ ਹੀ ਸੌ ਜਾਂਦਾ , ਸੰਭਾਲ ਅਤੇ ਇਲਾਜ ਬਿਨਾਂ ਲੰਮਾ ਸਮਾਂ ਰੁਲਦਾ ਵੇਖ ਕੇ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਸੰਸਥਾਂ ਨੂੰ ਜਾਣਕਾਰੀ ਦਿੱਤੀ ਤਾਂ ਸੰਸਥਾਂ ਦੀ ਰੈਸਕਿਊ ਟੀਮ ਪੈਰਾਮੈਡੀਕਲ ਸਟਾਫ ਨਾਲ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੀ ਅਤੇ ਉਸਦੀ ਤਰਸਯੋਗ ਹਾਲਾਤ ਨੂੰ ਵੇਖਦੇ ਹੋਏ ਉਸਨੂੰ ਪ੍ਰਭ ਆਸਰਾ ਕੁਰਾਲੀ ਵਿਖੇ ਸੰਭਾਲ ਅਤੇ ਇਲਾਜ ਲਈ ਦਾਖਲ ਕਰ ਲਿਆ ਗਿਆ, ਪਿੰਡ ਵਾਸੀਆਂ ਵੱਲੋਂ ਸੰਸਥਾ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਪ੍ਰਭ ਆਸਰਾ ਸੰਸਥਾ ਇਲਾਕੇ ਵਿੱਚ ਬਹੁਤ ਸਾਰੇ ਸਮਾਜ ਸੁਧਾਰਕ ਕੰਮ ਕਰ ਰਹੀ ਹੈ। ਤੇ ਸਾਨੂੰ ਪ੍ਰਭ ਆਸਰਾ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ l
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਮੋਹਾਲੀ ’ਚ ਮਨਾਇਆ ਭਾਸ਼ਾ ਵਿਭਾਗ ਪੰਜਾਬ ਦਾ 76ਵਾਂ ਸਥਾਪਨਾ ਦਿਹਾੜਾ
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਮੋਹਾਲੀ ’ਚ ਨਸ਼ਾ ਤਸਕਰ ਕਾਰ ਸਣੇ ਕਾਬੂ
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਸਪਲਾਈ ਆਮ ਵਾਂਗ ਹੋਈ