ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟੇਡ ਦੇ 500 ਕਰੋੜ ਰੁਪਏ ਦੇ ਮੰਜੂਰ ਕੈਪੇਕਸ ਕਰਜਾ ਦੇ ਪੂੰਜੀਗਤ ਖਰਚ ਨੂੰ ਪੂਰਾ ਕਰਨ ਲਈ ਪੰਜਾਬ ਨੈਸ਼ਨਲ ਬੈਂਕ ਦੇ ਪੱਖ ਵਿਚ 500 ਕਰੋੜ ਰੁਪਏ ਦੀ ਰਾਜ ਸਰਕਾਰ ਦੀ ਗਾਰੰਟੀ ਪ੍ਰਦਾਨ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਨਿਗਮ ਵੱਖ-ਵੱਖ ਬੈਂਕਾਂ ਵੱਲੋਂ ਮੰਜੂਰ ਫੰਡ ਅਧਾਰਿਤ ਅਤੇ ਗੈਰ-ਫੰਡ-ਅਧਾਰਿਤ ਕਾਰਜਸ਼ਲੀ ਪੂੰਜੀ ਸੀਮਾਵਾਂ ਦੀ ਵਰਤੋ ਕਰ ਕੇ ਆਪਣੇ ਰੋਜਾਨਾ ਕੰਮਾਂ ਦਾ ਪ੍ਰਬੰਧਨ ਕਰਦਾ ਹੈ। ਫੰਡ ਅਧਾਰਿਤ ਜਰੂਰਤਾਂ ਨੁੰ ਪੂਰਾ ਕਰਨ ਲਈ ਯੂਐਚਬੀਵੀਐਨ ਨੇ ਪੰਜਾਬ ਨੈਸ਼ਨਲ ਬੈਂਕ 500 ਕਰੋੜ ਰੁਪਏ ਦੇ ਕੈਪੇਕਸ ਕਰਜੇ ਨੂੰ ਮੰਜੂਰੀ ਦੇਣ ਦੀ ਅਪੀਲ ਕੀਤੀ ਸੀ ਅਤੇ ਪੰਜਾਬ ਨੈਸ਼ਨਲ ਬੈਂਕ ਨੇ ਨਿਗਮ ਦੀ ਅਪੀਲ 'ਤੇ ਵਿਚਾਰ ਕਰ 500 ਕਰੋੜ ਰੁਪਏ ਦੇ ਕੈਪੇਕਸ ਕਰਜੇ ਨੂੰ ਮੰਜੂਰ ਕੀਤਾ ਹੈ।