ਐੱਸ.ਏ.ਐੱਸ ਨਗਰ : ਬਿਤੇ ਦਿਨੀਂ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਬਾਹਰ ਨਿਕਲਣ ਤੇ ਨਾ ਸਿਰਫ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ ਬਲਕਿ ਇੱਕ ਨੁਸਖਾ ਵੀ ਸਾਂਝਾ ਕੀਤਾ ਕਿ ਨਿੰਮ ਦੀ ਵਰਤੋਂ ਕਰਕੇ ਜਾਂ ਕੁਝ ਹੋਰ ਦੇਸੀ ਟੋਟਕਿਆਂ ਦੀ ਵਰਤੋਂ ਕਰਕੇ ਕੈਂਸਰ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਹਨਾਂ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਕਿ ਪੂਰੀ ਦੁਨੀਆਂ ਦੇ ਵਿੱਚ ਇਸ ਵਕਤ ਵਾਇਰਲ ਹੋ ਰਹੀ ਹੈ ਅਤੇ ਇਸ ਉੱਤੇ ਟਾਟਾ ਮੈਮੋਰੀਅਲ ਸੈਂਟਰ ਜਾਂ ਕੈਂਸਰ ਨਾਲ ਸੰਬੰਧਿਤ ਮੈਡੀਕਲ ਜਗਤ ਨੇ ਕਾਫੀ ਤਿੱਖਾ ਪ੍ਰਤੀਕਰਨ ਦਿੱਤਾ ਹੈ। ਜਿਸ ਚ ਉਹਨਾਂ ਨੇ ਨਾ ਸਿਰਫ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਦਾਵਿਆਂ ਨੂੰ ਰੱਦ ਕੀਤਾ ਬਲਕਿ ਇੱਕ ਐਡਵਾਈਜਰੀ ਦੇ ਤੌਰ ਤੇ ਉੱਤੇ ਲੋਕਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਨਾ ਦੇਣ ਦੀ ਵੀ ਨਸੀਹਤ ਦਿੱਤੀ ਹੈ। ਇਸ ਮੁੱਦੇ ਤੇ ਹੋਰ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਸਿਵਿਲ ਸਰਜਨ ਡਾਕਟਰ ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਡਾ ਨਵਜੋਤ ਕੌਰ ਸਿੱਧੂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਜਿਨ੍ਹਾਂ ਦਾ ਇਲਾਜ ਕੈਂਸਰ ਮਾਹਿਰ ਡਾਕਟਰਾਂ ਵੱਲੋਂ ਕੀਤਾ ਗਿਆ ਹੈ ਪਰ ਪਿਛਲੇ ਦੋ ਤਿੰਨ ਦਿਨਾਂ ਤੋਂ ਉਹਨੇ ਦੇ ਪਤੀ ਨਵਜੋਤ ਸਿੰਘ ਸਿਧੂ ਵੱਲੋਂ ਕੀਤੀ ਇੱਕ ਪ੍ਰੈੱਸ ਵਾਰਤਾ ਦੀ ਇੱਕ ਵੀਡੀਓ ਵਾਰਲਿ ਹੋ ਰਹੀ ਜਿਸ ਵਿੱਚ ਕੁਝ ਖਾਸ ਚੀਜ਼ਾਂ ਖਾਣ ਅਤੇ ਭੁੱਖੇ ਰਹਿਣ ਨਾਲ ਕੈਂਸਰ ਖਤਮ ਹੋ ਗਿਆ ਬਾਰੇ ਕਲੇਮ ਪਾਏ ਗਏ ਜਿਸ ਦਾ ਹੁਣ ਤੱਕ ਮੈਡੀਕਲ ਖੋਜ ਵਿੱਚ ਕੋਈ ਪੱਕਾ ਡਾਟਾ ਨਹੀਂ।
ਨਵਜੋਤ ਸਿੰਘ ਸਿੱਧੂ ਜੋ ਕਿ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਪਬਲਿਕ ਵਿੱਚ ਬਿਨਾਂ ਕੋਈ ਸਬੂਤ / ਡਾਟਾ ਜਾਂ ਮੈਡੀਕਲ ਖੋਜ ਦੀ ਮਾਨਤਾ ਬਗੈਰ ਕੁਝ ਖਾਣ ਵਾਲੀਆਂ ਚੀਜਾਂ ਨੂੰ ਕੈਂਸਰ ਖਤਮ ਹੋ ਜਾਣ ਦਾ ਦਾਅਵਾ ਪਾਇਆ ਹੈ ਜੋ ਕਿ ਡਰੱਗਜ ਐਂਡ ਮੈਜਿਕ ਰੈਮੀਡੇਜ ਐਕਟ 1954 ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਹਾਂ, ਇਹ ਜਰੂਰ ਮੰਨਿਆ ਜਾਂਦਾ ਹੈ ਕਿ ਕਈ ਕੈਸ਼ਰ ਜੋ ਛੇਤੀ ਪਤਾ ਲੱਗ ਜਾਣ ਉਹ ਸਹੀ ਇਲਾਜ ਨਾਲ ਠੀਕ ਹੋ ਜਾਂਦੈ ਜਾਂ ਫਿਰ ਇਲਾਜ ਅਤੇ ਚੰਗੀ ਸ਼ਾਫ ਖੁਰਾਕ ਦੀ ਮਦਦ ਨਾਲ ਲੰਬੀ ਉਮਰ ਭੋਗ ਜਾਂਦੇ । ਪਰ ਬਿਨਾਂ ਇਲਾਜ ਕਿੰਨੀ ਦੇਰ ਠੀਕ ਰਹਿੰਦੇ ਇਹ ਕਹਿਣਾ ਬਹੁਤ ਮੁਸ਼ਕਲ ਹੈ।
ਉਹਨਾਂ ਦੱਸਿਆ ਕਿ ਮੇਰੇ ਵੱਲੋਂ 2002 ਵਿੱਚ ਲਾਲੜੂ ਵਿੱਚ ਸਟੀਰਾਇਡ ਵਰਤੋਂ ਕਰਕੇ ਵੱਡੀਆਂ ਬਿਮਾਰੀਆਂ ਦੇ ਇਲਾਜ ਕਰਨ ਵਾਲੇ ਅਨਰਿਜਸਟਰਡ ਡਾਕਟਰ ਅਤੇ 2007 ਵਿੱਚ ਨਵਾਂ ਸ਼ਹਿਰ ਵਿੱਚ ਇੱਕ ਕੁਆਲੀਫਾਇਡ ਡਾਕਟਰ ਵੱਲੋਂ ਏਡਜ ਦੇ ਇਲਾਜ ਦੇ ਦਾਅਵੇ ਪਾਉਣ ਵਿਰੁੱਧ ਡਰੱਗਜ ਐਂਡ ਮੈਜਿਕ ਰੈਡੀਜ ਐਕਟ 1954 ਅਤੇ ਲਾਲ਼ੜੂ (ਲਹਿਲੀ ਪਿੰਡ) ਵਿਚ ਬਿਨਾਂ ਡਿਗਰੀ ਇਲਾਜ ਕਰ ਰਹੇ ਕਥਿਤ ਡਾਕਟਰ ਵਿਰੁੱਧ 420 ਦਾ ਕੇਸ, ਫਾਜਿਲਕਾ ਵਿੱਚ ਬਿਨਾਂ ਡਿਗਰੀ ਇਲਾਜ ਕਰਨ ਦੇ ਦਾਅਵੇ ਵਿਰੁੱਧ 420 ਦੇ ਕੇਸ ਦਰਜ ਰਿਕਾਰਡ ਵਿੱਚ ਹਨ।
ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਕਿ ਇਹਨਾਂ ਕੇਸਾਂ ਵਿੱਚ ਮੰਤਰੀਆਂ ਸੰਤਰੀਆਂ ਨੇਤਾਵਾਂ ਨੇ ਬਹੁਤ ਦਖਲ ਅੰਦਾਜੀ ਕੀਤੀ ਤੇ ਗਲਤ ਕੰਮ ਕਰਨ ਵਾਲਿਆਂ ਦੇ ਹੱਕ ਵਿੱਚ ਭੁਗਤੇ ਬਲਕਿ ਮੇਰੇ ਵਿਰੁੱਧ ਭੁਗਤੇ । ਜੇ ਵਾੜ ਹੀ ਖੇਤ ਨੂੰ ਖਾ ਰਹੀ ਤੇ ਫਿਰ ਖੇਤ ਕਿੱਥੋਂ ਬਚਣਾ ? ਉਹਨਾਂ ਕਿਹਾ ਕਿ ਮੇਰੀ ਨਵਜੋਤ ਸਿੰਘ ਸਿੱਧੂ ਨੂੰ ਬੇਨਤੀ ਹੈ ਕਿ ਅਪਣੀ ਵੀਡੀਓ ਸੋਸ਼ਲ ਮੀਡੀਆ ਤੋ ਹਟਾ ਲੈਣ ਤੇ ਜਨਤਿਕ ਮਾਫ਼ੀ ਮੰਗਣ ਨਹੀਂ ਤਾਂ ਸਰਕਾਰ ਉਹਨਾਂ ਵਿਰੁੱਧ ਡਰੱਗਜ ਐਂਡ ਮੈਜਿਕ ਰੈਮੀਡੀਜ ਐਕਟ ਅਧੀਨ ਪਰਚਾ ਦਰਜ ਕਰਵਾਏ।