ਮੋਹਾਲੀ : ਮੋਹਾਲੀ ਵਿੱਚ ਸਥਿਤ ਸੀਪੀ67 ਮਾਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ’ਤੇ ਵੁਮਨ ਆਫ ਇੰਸਪਿਰੇਸ਼ਨ ਨਾਂ ਦੇ ਇੱਕ ਸਮਾਰੋਹ ਦਾ ਸਫਲ ਆਯੋਜਨ ਕੀਤਾ। ਚੰਡੀਗੜ੍ਹ ਡਿਵਾਜ਼ ਕਲੱਬ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ ਟਰਾਈਸਿਟੀ ਦੀਆਂ ਉਹਨਾਂ ਔਰਤਾਂ ਨੂੰ ਸਨਮਾਨਤ ਕੀਤਾ ਗਿਆ ਹੈ, ਜਿਨ੍ਹਾਂ ਨੇ ਸਮਾਜ ਵਿੱਚ ਫੈਲੀ ਰੂੜੀਵਾਦੀ ਮਾਨਸਿਕਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਡਿਵਾਜ਼ ਐਚੀਵਰਸ ਐਵਾਰਡਸ 2024 ਵਿੱਚ ਸਮਾਜਿਕ ਕੰਮ, ਸਿਹਤ, ਸਿੱਖਿਆ, ਉਦਯਮਿਤਾ, ਪੱਤਰਕਾਰਤਾ ਅਤੇ ਸੰਸਕ੍ਰਿਤੀ ਜਿਵੇਂ ਕਿ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 30 ਔਰਤਾਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਲਈ ਸਨਮਾਨਤ ਕੀਤਾ ਗਿਆ।
ਇਸ ਮੌਕੇ ’ਤੇ ਮੋਹਾਲੀ ਦੀ ਡਿਪਟੀ ਕਮਿਸ਼ਨਰ, ਸ਼੍ਰੀਮਤੀ ਆਸ਼ਿਕਾ ਜੈਨ, ਮੁੱਖ ਮਹਿਮਾਨ ਦੇ ਰੂਪ ’ਚ ਮੌਜੂਦ ਸਨ। ਡਿਵਾਜ਼ ਐਚੀਵਰਸ ਐਵਾਰਡਸ 2024 ਦੇ ਅੰਤਰ ਗਤ ਰੀਨਾ ਚੋਪੜਾ (ਕਲਾਕਾਰ, ਲੇਖਕ), ਡੋਲੀ ਗੁਲੇਰੀਆ (ਪੰਜਾਬੀ ਲੋਕ ਗਾਇਕਾ), ਸਵਿਤਾ ਭੱਟੀ (ਅਦਾਕਾਰੀ), ਨੂਰਜੋਰਾ (ਗਿੱਧਾ ਪ੍ਰੇਮੀ) ਅਤੇ ਧਨੰਜਯ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਪਹਿਲਾ ਟਰਾਂਸਜੈਂਡਰ ਵਿਦਿਆਰਥੀ) ਸਮੇਤ 30 ਜੇਤੂਆਂ ਨੂੰ ਸਨਮਾਨਤ ਕੀਤਾ ਗਿਆ। ਸਮਾਰੋਹ ਦੀ ਸਮਾਪਤੀ ਇੱਕ ਸੰਗੀਤ ਮਈ ਸਮਾਰੋਹ ਦੇ ਨਾਲ ਹੋਇਆ। ਇਸ ਮੌਕੇ ਉਮੰਗ ਜਿੰਦਲ, ਹੋਮਲੈਂਡ ਗਰੂਪ ਦੇ ਸੀਈਓ, ਸੀਪੀ67 ਮਾਲ ਇਨ ਮੋਹਾਲੀ - ਯੂਨਿਟੀ ਹੋਮਲੈਂਡ ਦਾ ਪ੍ਰਾਜੈਕਟ, ਨੇ ਕਿਹਾ, ਸੀਪੀ67 ਮਾਲ ’ਚ ’ਵੁਮਨ ਆਫ ਇੰਸਪਿਰੇਸ਼ਨ’ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।