ਲੰਦਨ : ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੀ ਗੱਡੀ ਨੂੰ ਲੰਦਨ ‘ਚ ਵੱਖਵਾਦੀ ਸਮਰਥਕਾਂ ਨੇ ਘੇਰ ਕੇ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਗਿਆ ਹੈ। ਘਟਨਾ ਦੇ ਬਾਅਦ ਭਾਰਤੀਆਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਡਾ. ਐੱਸ. ਜੈਸ਼ੰਕਰ ਚੈਥਮ ਹਾਊਸ ਵੱਲੋਂ ਆਯੋਜਿਤ ਇੱਕ ਚਰਚਾ ‘ਚ ਹਿੱਸਾ ਲੈਣ ਲਈ ਲੰਡਨ ਗਏ ਹੋਏ ਹਨ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ 4 ਤੋਂ 9 ਮਾਰਚ ਤੱਕ ਬ੍ਰਿਟੇਨ ਦੇ ਦੌਰੇ ‘ਤੇ ਹਨ।