Friday, November 22, 2024

Chandigarh

ਮੋਹਾਲੀ ਪੁਲਿਸ ਵੱਲੋ ਵਾਹਨ ਚੋਰ ਗਿਰੋਹ ਵਾਹਨਾਂ ਸਮੇਤ ਕਾਬੂ

March 13, 2024 04:26 PM
SehajTimes
ਮੋਹਾਲੀ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀਮਤੀ ਜੋਯਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਹਰਸਿਮਰਨ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) , ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਕੈਂਪ ਖਰੜ੍ਹ, ਮੋਹਾਲੀ ਦੀ ਟੀਮ ਵੱਲੋ 11 ਮੈਂਬਰੀ ਵਾਹਨ ਚੋਰ ਗਿਰੋਹ 07 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਮਹਿੰਗੇ ਭਾਅ ਦੇ 47 ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਡਾ: ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 01.03.2024 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਹਰਮੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਬਰਵਾਲਾ, ਜਿਲਾ ਲੁਧਿਆਣਾ ਅਤੇ ਗੁਰਪ੍ਰਤਾਪ ਸਿੰਘ ਪੁੱਤਰ ਜਸਪ੍ਰੀਤ ਸਿੰਘ ਵਾਸੀ ਵਾਰਡ ਨੰ: 8 ਬਿਲਾਸਪੁਰ ਰੋਡ ਖਮਾਣੋਂ, ਜਿਲਾ ਫਤਿਹਗੜ ਸਾਹਿਬ ਜੋ ਕਿ ਆਪਣੇ ਹੋਰ ਕਈ ਸਾਥੀਆਂ ਨਾਲ ਮਿਲਕੇ ਮੋਹਾਲ਼ੀ, ਖਰੜ੍ਹ ਅਤੇ ਚੰਡੀਗੜ੍ਹ ਏਰੀਆ ਵਿੱਚੋਂ ਮਹਿੰਗੇ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਅੱਗੇ ਜਾਅਲੀ ਨੰਬਰ ਪਲੇਟਾਂ ਲਗਾਕੇ ਵੇਚ ਦਿੰਦੇ ਹਨ। ਜਿਨਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ: 59 ਮਿਤੀ 01.03.2024 ਅ/ਧ 379,473,411 ਆਈ.ਪੀ.ਸੀ., ਥਾਣਾ ਸਿਟੀ ਖਰੜ੍ਹ, ਐਸ.ਏ.ਐਸ ਨਗਰ ਦਰਜ ਰਜਿਸਟਰਡ ਕੀਤਾ ਗਿਆ। 
ਮੁਕੱਦਮਾ ਦੀ ਮੁੱਢਲੀ ਤਫਤੀਸ਼ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਹਰਮਨਜੋਤ ਸਿੰਘ ਜੋ ਕਿ ਮੋਟਰਸਾਈਕਲ ਮਕੈਨਿਕ ਵੀ ਹੈ ਅਤੇ ਦੋਸ਼ੀ ਅਮਨਿੰਦਰ ਸਿੰਘ ਉਰਫ ਡਾਂਗੀ ਉਰਫ ਰੋਹਿਤ, ਜੋ ਕਿ ਚਾਬੀਆਂ ਬਣਾਉਣ ਦਾ ਕੰਮ ਕਰਦਾ ਹੈ। ਦੋਸ਼ੀਆਨ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀ ਮੋਹਾਲ਼ੀ, ਖਰੜ੍ਹ ਅਤੇ ਚੰਡੀਗੜ੍ਹ ਏਰੀਆ ਵਿੱਚ ਮੋਟਰਸਾਈਕਲ ਚੋਰੀ ਕਰਨ ਲਈ ਆਪਣੀਆਂ ਅਲੱਗ ਅਲੱਗ ਕਾਰਾਂ ਵਿੱਚ ਆਉਂਦੇ ਸਨ ਅਤੇ ਇੱਕੋ ਸਮੇਂ ਕਈ-ਕਈ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਸਨ। ਦੋਸ਼ੀਆਨ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਬ੍ਰਾਮਦ ਕੀਤੇ ਮੋਟਰਸਾਈਕਲਾਂ ਵਿੱਚੋਂ 02 ਮੋਟਰਸਾਈਕਲ ਉਹਨਾਂ ਨੇ ਮਨਾਲ਼ੀ, ਹਿਮਾਚਲ ਪ੍ਰਦੇਸ਼ ਘੁੰਮਣ ਗਏ ਸਮੇਂ, ਵਾਪਸੀ ਤੇ ਚੋਰੀ ਕਰਕੇ ਲਿਆਂਦੇ ਸਨ। ਬ੍ਰਾਮਦ ਕੀਤੇ ਮੋਟਰਸਾਈਕਲਾਂ ਤੋਂ ਇਲਾਵਾ ਇੱਕ ਕੇ.ਟੀ.ਐਮ., ਇੱਕ ਬੁਲਟ ਅਤੇ ਦੋ ਸਪਲੈਂਡਰ ਮੋਟਰਸਾਈਕਲ ਜਿਲਾ ਫਤਿਹਗੜ ਸਾਹਿਬ ਵਿਖੇ ਵੱਖ-ਵੱਖ ਥਾਣਿਆਂ ਵਿੱਚ ਦੋਸ਼ੀਆਨ ਦਾ ਚੋਰੀ ਦੇ ਮੋਟਰਸਾਈਕਲਾਂ ਦਾ ਚਲਾਣ ਹੋਣ ਕਰਕੇ ਅ/ਧ 207 ਮੋਟਰ ਵਹੀਕਲ ਐਕਟ ਤਹਿਤ ਬੰਦ ਹਨ। ਜਿਨਾਂ ਨੂੰ ਵੀ ਮੁਕੱਦਮਾ ਵਿੱਚ ਕਬਜਾ ਪੁਲਿਸ ਵਿੱਚ ਲਿਆ ਜਾ ਰਿਹਾ ਹੈ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ।
 
ਮੁਕੱਦਮਾ ਨੰਬਰ: 59 ਮਿਤੀ 01.03.2024 ਅ/ਧ 379,473,411 ਆਈ.ਪੀ.ਸੀ., ਥਾਣਾ ਸਿਟੀ ਖਰੜ੍ਹ, ਐਸ.ਏ.ਐਸ ਨਗਰ
 
ਗ੍ਰਿਫਤਾਰ ਦੋਸ਼ੀ :
 
1. ਹਰਮੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਬਰਵਾਲਾ, ਥਾਣਾ ਕੂੰਮ ਕਲਾਂ, ਜਿਲਾ ਲੁਧਿਆਣਾ
2. ਗੁਰਪ੍ਰਤਾਪ ਸਿੰਘ ਪੁੱਤਰ ਜਸਪ੍ਰੀਤ ਸਿੰਘ ਵਾਸੀ ਮਕਾਨ ਨੰ: 08, ਬਿਲਾਸਪੁਰ ਰੋਡ ਖਮਾਣੋਂ, ਜਿਲਾ ਫਤਿਹਗੜ ਸਾਹਿਬ 
3. ਗੁਰਕੀਰਤ ਸਿੰਘ ਉਰਫ ਗੱਗੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਧਨੌਲਾ, ਥਾਣਾ ਖਮਾਣੋਂ, ਜਿਲਾ ਫਤਿਹਗੜ ਸਾਹਿਬ 
4. ਅਭਿਸ਼ੇਕ ਸਿੰਘ ਉਰਫ ਅਭੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਸ਼ਮਸਪੁਰ, ਥਾਣਾ ਖਮਾਣੋਂ, ਜਿਲਾ ਫਤਿਹਗੜ ਸਾਹਿਬ 
5. ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰ: 8 ਐਫ.ਸੀ.ਆਈ. ਰੋਡ ਖਮਾਣੋਂ, ਜਿਲਾ ਫਤਿਹਗੜ ਸਾਹਿਬ
6. ਸ਼ੁਭਕਰਮਨ ਸਿੰਘ ਉਰਫ ਸ਼ੁੱਭੀ ਪੁੱਤਰ ਸਪਿੰਦਰ ਸਿੰਘ ਵਾਸੀ ਪਿੰਡ ਮਨਸੂਰਪੁਰ, ਜਿਲਾ ਫਤਿਹਗੜ ਸਾਹਿਬ
7. ਅਮਨਿੰਦਰ ਸਿੰਘ ਉਰਫ ਡਾਂਗੀ ਉਰਫ ਰੋਹਿਤ ਪੁੱਤਰ ਜਸਮੇਰ ਸਿੰਘ ਵਾਸੀ ਪਿੰਡ ਨਰੈਣਾ, ਥਾਣਾ ਬਡਾਲ਼ੀ ਆਲਾ ਸਿੰਘ, ਜਿਲਾ ਫਤਿਹਗੜ ਸਾਹਿਬ
 
ਬ੍ਰਾਮਦਮੀ :
1. KTM = 10
2. YAHMA R15 = 07 
3. JAWA PERAK = 03
4. BULLET = 05
5. TVS APACHI = 02
6. PLATINA = 02
7. YAHMA OLD MODEL = 01
8. SPLENDER = 15
9. ACTIVA = 02

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ