ਮੋਹਾਲੀ : ਇਸ ਦੌਰਾਨ ਪਾਰਟੀ ਉਮੀਦਵਾਰੀ ਦੀ ਦੌੜ ਵਿੱਚ ਇਸ ਹਲਕੇ ਦੀਆਂ ਤਿੰਨ ਬੀਬੀਆਂ ਦੇ ਨਾਮ ਵੀ ਚਰਚਾ ਵਿੱਚ ਹਨ। ਇਹਨਾਂ ਵਿੱਚ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਵਿਸੇਸ ਸੱਦਾ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਪਾਰਟੀ ਦੀ ਸੂਬਾ ਇਕਾਈ ਦੀ ਸਾਬਕਾ ਮੀਤ ਪ੍ਰਧਾਨ ਬੀਬੀ ਲਖਵਿੰਦਰ ਕੌਰ ਗਰਚਾ ਅਤੇ ਪਾਰਟੀ ਦੀ ਸੀਨੀਅਰ ਆਗੂ ਬੀਬੀ ਰਾਮਦੀਪ ਕੌਰ ਦੇ ਨਾਮ ਲਏ ਜਾ ਰਹੇ।
ਬੀਬੀ ਰਾਮੂਵਾਲੀਆ ਅਕਾਲੀ ਪਿਛੋਕੜ ਤੋਂ ਹਨ ਅਤੇ ਜਿਲ੍ਹਾ ਯੋਜਨਾ ਕਮੇਟੀ ਐਸ ਏ ਐਸ ਨਗਰ ਦੀ ਸਾਬਕਾ ਚੇਅਰਪਰਸਨ ਵੀ ਰਹਿ ਚੁੱਕੇ ਹਨ ਅਤੇ ਕਾਫੀ ਸਮਾਂ ਪਹਿਲਾਂ ਅਕਾਲੀ ਸਿਆਸਤ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸਾਮਿਲ ਹੋ ਗਏ ਸਨ। ਉਹਨਾਂ ਨੂੰ ਪਾਰਟੀ ਵਲੋਂ ਕੌਮੀ ਕਾਰਜਕਾਰਨੀ ਦਾ ਵਿਸੇਸ ਸੱਦਾ ਮੈਂਬਰ ਬਣਾਇਆ ਗਿਆ ਹੈ ਅਤੇ ਉਹ ਪਾਰਟੀ ਦੀ ਪੰਜਾਬ ਇਕਾਈ ਦੀ ਕੋਰ ਕਮੇਟੀ ਮੈਂਬਰ ਵੀ ਹਨ।
ਬੀਬੀ ਲਖਵਿੰਦਰ ਕੌਰ ਗਰਚਾ ਕਾਂਗਰਸੀ ਪਿਛੋਕੜ ਤੋਂ ਹਨ ਅਤੇ ਉਹ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਰਹਿਣ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਵੀ ਰਹਿ ਚੁੱਕੇ ਹਨ। ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਸਾਮਿਲ ਹੋ ਗਏ ਸਨ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਦੇ ਅਹੁਦੇ ਤੇ ਵੀ ਰਹਿ ਚੁੱਕੇ ਹਨ।
ਬੀਬੀ ਰਾਮਦੀਪ ਕੌਰ ਪਿਛਲੇ ਲੰਬੇ ਸਮੇਂ ਤੋਂ ਆਰ ਐਸ ਐਸ ਅਤੇ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਪਹਿਲੀ ਕਤਾਰ ਵਿੱਚ ਨਾ ਹੋਣ ਦੇ ਬਾਵਜੂਦ ਉਹ ਕਾਫੀ ਸੀਨੀਅਰ ਆਗੂ ਮੰਨੇ ਜਾਂਦੇ ਹਨ ਅਤੇ ਉਹਨਾਂ ਦੀ ਪਾਰਟੀ ਹਾਈਕਮਾਨ ਵਿੱਚ ਸਿੱਧੀ ਪਹੁੰਚ ਹੈ।
ਇਹ ਤਿੰਨੇ ਬੀਬੀਆਂ ਹਲਕਾ ਆਨੰਦਪੁਰ ਸਾਹਿਬ ਦੀ ਟਿਕਟ ਦੀ ਦਾਅਵੇਦਾਰ ਹਨ ਅਤੇ ਜੇਕਰ ਪਾਰਟੀ ਹਾਈਕਮਾਨ ਵਲੋਂ ਇਸ ਹਲਕੇ ਤੋਂ ਔਰਤ ਉਮੀਦਵਾਰ ਨੂੰ ਟਿਕਟ ਦੇਣ ਦਾ ਫੈਸਲਾ ਹੋਇਆ ਤਾਂ ਹਿਹਲਾਂ ਵਿੱਚੋਂ ਕਿਸੇ ਦੀ ਵੀ ਕਿਸਮਤ ਖੁੱਲ ਸਕਦੀ ਹੈ।