ਖੂਨੀਮਾਜਰਾ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਵੀਪ ਟੀਮ ਵੱਲੌ ਇਸ ਵਾਰ ਵੋਟਿੰਗ 80% ਪਾਰ ਦੇ ਮਕਸਦ ਨਾਲ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਜਿੱਥੇ ਕਿ ਵਿਧਾਨ ਸਭਾ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਖਰੜ ਦੇ ਸਟਰਾਂਗ ਰੂਮ ਬਣੇ ਹਨ, ਦੇ ਨਿਰੀਖਣ ਕਰਨ ਲਈ ਪਹੁੰਚੇ ਪੁਲਿਸ ਅਬਜਰਬਰ ਆਨੰਦਪੁਰ ਸਾਹਿਬ ਸਨਦੀਪ ਗਜਾਨਨ ਦਿਵਾਨ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਡਾ ਸੰਦੀਪ ਗਰਗ ਵੱਲੌਂ ਜ਼ਿਲ੍ਹਾ ਸਵੀਪ ਵੱਲੌਂ ਤਿਆਰ ਵੋਟਰ ਹੈ। ਅੱਜ ਦਾ ਅਰਜਨ ਸ਼ਕਸਮ ਵੋਟਰਾਂ ਦੀ ਪਹਿਚਾਣ ਦਿਖਾਉਂਦਾ ਚਿੱਤਰ ਜਾਰੀ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਸ ਚਿੱਤਰ ਰਾਹੀਂ ਦਿਵਿਆਂਗਜਨ ਵੋਟਰਾਂ ਵੱਲੋਂ ਸ਼ਕਸ਼ਮ ਤਰੀਕੇ ਨਾਲ ਵੋਟ ਕਰਨ ਦੀ ਅਪੀਲ ਕੀਤੀ ਗਈ ਹੈ, ਜਿਸਨੂੰ ਚਿੱਤਰਕਾਰੀ ਦੇ ਦੂਤ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੌਂ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਕਪਤਾਨ ਡਾ ਸੰਦੀਪ ਗਰਗ ਨੇ ਦੱਸਿਆ ਕਿ ਚੋਣਾਂ ਨੂੰ ਵਧੀਆ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ 85 ਸਾਲ ਤੌ ਵਧੇਰੇ ਉਮਰ ਦੇ ਵੋਟਰਾਂ ਅਤੇ ਦਿਵਿਆਂਗਜਨ ਵੋਟਰਾਂ ਦੀ ਵੋਟ ਭੁਗਤਾਉਣ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਨੇ ਦੱਸਿਆ ਕਿ ਕਾਲਜ ਦੇ ਵੋਟਰ ਸਾਖਰਤਾ ਕਲੱਬ ਦੇ ਮੈਂਬਰਾਂ ਨੂੰ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਦੀ ਅਗਵਾਈ ਵਿਚ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਵੋਟਾਂ ਦੇ ਮਹਾਂ ਤਿਉਹਾਰ ਵਿੱਚ ਵੋਟਰਾਂ ਨੂੰ ਉਤਸ਼ਾਹਿਤ ਕਰ ਵੱਧ ਤੋਂ ਵੱਧ ਵੋਟ ਪੋਲ ਕਰਵਾਈ ਜਾ ਸਕੇ। ਇਸ ਮੌਕੇ ਤੁਸ਼ਾਰ ਗੁਪਤਾ ਐਸ ਪੀ ਹੈਡ ਕੁਆਟਰ, ਉਪ ਮੰਡਲ ਮੈਜਿਸਟਰੇਟ ਸਹਿਬਜਾਦਾ ਅਜੀਤ ਸਿੰਘ ਨਗਰ ਦਿਪਾਂਕਰ ਗਰਗ ਅਤੇ ਉਪ ਮੰਡਲ ਮੈਜਿਸਟਰੇਟ ਖਰੜ ਗੁਰਮੰਦਰ ਸਿੰਘ ਵੱਲੌ ਦੱਸਿਆ ਗਿਆ ਕਿ ਹਰ ਚੋਣ ਲੋਕੇਸ਼ਨ ਉਪਰ ਟੈਂਟ ਅਤੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।