ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਸਬੰਧੀ ਆਪਦੇ ਨਿਯਮ ਸਖ਼ਤ ਕਰ ਦਿਤੇ ਹਨ। ਦਸ ਦਈਏ ਕਿ ਇਸ ਸਬੰਧੀ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਚਰਣਜੀਵ ਸਿੰਘ ਨੇ ਪ੍ਰਸ਼ਾਸਕ ਦੇ ਸਲਾਹਕਾਰ ਤੋਂ ਮੰਗ ਕੀਤੀ ਸੀ ਕਿ 50 ਫ਼ੀਸਦੀ ਸਟਾਫ਼ ਦੇ ਨਾਲ ਗੈਰ-ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਕਿਉਕਿ ਸ਼ਰਾਬ ਦੇ ਠੇਕੇ ਵੀ ਤਾਂ ਖੋਲ੍ਹੇ ਗਏ ਹਨ। ਇਸ ਉਤੇ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਵਿਚ ਮਿੰਨੀ ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਅਤੇ ਹਾਰਡਵੇਅਰ ਰਿਟੇਲ ਦੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਵਪਾਰੀਆਂ ਨੇ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ ਅਤੇ ਆਪਟੀਕਲਸ ਵਾਂਗ ਇਨ੍ਹਾਂ ਨੂੰ ਵੀ ਖੋਲ੍ਹਣ ਦੀ ਮੰਗ ਕੀਤੀ ਸੀ। ਪੰਜਾਬ ਦੀ ਤਰਜ਼ ’ਤੇ ਇਹ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਪ੍ਰਸ਼ਾਸਨ ਨੇ ਚੰਡੀਗੜ੍ਹ ਵਿਚ ਜ਼ਿਆਦਾਤਰ ਰੋਕਾਂ ਪੰਜਾਬ ਦੀ ਤਰਜ਼ ’ਤੇ ਹੀ ਲਾਈਆਂ ਹਨ ਪਰ ਬਾਵਜੂਦ ਇਸ ਦੇ ਪ੍ਰਸ਼ਾਸਨ ਰਾਜ਼ੀ ਨਹੀਂ ਹੋਇਆ ਹੈ।