Friday, November 22, 2024

Chandigarh

ਜ਼ਿਲ੍ਹੇ ਦੇ ਬੈਂਕ ਵਿੱਤੀ ਸਹੂਲਤਾਂ ਨੂੰ ਵੋਟ ਪਾਉਣ ਅਤੇ ਪੌਦਾ ਲਾਉਣ ਦਾ ਸੁਨੇਹਾ 

May 28, 2024 12:04 PM
SehajTimes
ਮੋਹਾਲੀ : ਇੱਕ ਜੂਨ ਨੂੰ ਮਤਦਾਨ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਇਸ ਵਾਰ 80 ਪ੍ਰਤੀਸ਼ਤ ਪਾਰ ਅਤੇ ਗਰੀਨ ਇਲੈਕਸ਼ਨ-2024 ਦੇ ਨਾਰਿਆਂ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਨਿਰੰਤਤਰ ਕੋਸ਼ਿਸ਼ਾਂ ਕੀਤੀਆ ਜਾ ਰਹੀ ਹਨ। ਜ਼ਿਲ੍ਹਾ ਸਵੀਪ ਟੀਮ ਦੇ ਨੋਡਲ ਅਫ਼ਸਰ ਗੁਰਬਖਸੀਸ਼ ਸਿੰਘ ਅੰਟਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ. ਕੇ ਭਾਰਦਵਾਜ ਦੀ ਅਗਵਾਈ ਵਿੱਚ ਵਿਸ਼ੇਸ ਉਪਰਾਲੇ ਕੀਤਾ ਜਾ ਰਹੇ ਹਨ ਤਾਂ ਜੋ ਇੱਕ ਜੂਨ ਨੂੰ ਵੱਧ ਤੋਂ ਵੱਧ ਵੋਟਾਂ ਦਾ ਭੁਗਤਾਨ ਹੋ ਸਕੇ। ਇਸ ਸਬੰਧੀ ਬੈਂਕ ਵਿੱਚ ਆਉਣ ਵਾਲੇ ਲਾਭਪਾਤਰੀਆਂ ਨੂੰ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਤਿਆਰ ‘ਪਹਿਲੀ ਚੋਣ ਨੂੰ ਵੋਟ ਪਾਉਣ ਵਾਲੇ’ ਸੱਦਾ ਪੱਤਰ ਵੰਡੇ ਜਾ ਰਹੇ ਹਨ ਅਤੇ ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਉਨ੍ਹਾਂ ਨੂੰ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਨਿੰਮ, ਆਮਲਾ, ਅੰਬ, ਸੁਹਿਜਣ, ਵੇਹੜਾ ਅਤੇ ਅਰਜਨ ਜਾਤੀ ਦੇ ਬੂਟੇ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅੱਜ ਜ਼ਿਲ੍ਹੇ ’ਚ ਇੰਡੀਅਨ ਓਵਰਸੀਜ਼ ਬੈਂਕ ਦੇ ਮੈਨੇਜਰ ਗੁਰਪ੍ਰੀਤ ਸਿੰਘ, ਕਰਨਾਟਕ ਬੈਂਕ ਮੋਹਾਲੀ ਦੇ ਮੈਨੇਜਰ ਅਜੀਤ ਕੁਮਾਰ, ਐਚ.ਡੀ.ਐੱਫ ਸੀ ਬੈਂਕ ਫੇਜ਼ 10 ਦੇ ਮੈਨੇਜਰ ਨੀਸ਼ਾਂਤ ਵਰਮਾ, ਯੈਸ ਬੈਂਕ ਸੈਕਟਰ 70 ਮੋਹਾਲੀ ਦੇ ਮੈਨੇਜਰ ਸਾਹਿਲ ਗੁਪਤਾ, ਯੂਕੋ ਬੈਂਕ ਮੋਹਾਲੀ ਫੇਸ-1 ਦੇ ਮੈਨੇਜਰ ਪ੍ਰਭਗੀਤ, ਆਈ.ਸੀ.ਆਈ.ਸੀ.ਆਈ. ਬੈਂਕ ਸੋਹਾਣਾ ਦੇ ਮੈਨੇਜਰ ਸੰਨੀ ਸੰਗਵਾਨ, ਆਈ.ਸੀ.ਆਈ.ਸੀ.ਆਈ. ਬੈਂਕ ਫੇਜ਼ 7 ਮੋਹਾਲੀ ਦੇ ਮੈਨੇਜਰ ਮਿਨਕੁਸ਼ ਸੂਦ, ਆਈ.ਸੀ.ਆਈ.ਸੀ.ਆਈ. ਬੈਂਕ ਸੈਕਟਰ 91 ਦੇ ਮੈਨੇਜਰ ਸ਼ਿਵ ਕੁਮਾਰ, ਆਈ.ਸੀ.ਆਈ.ਸੀ.ਆਈ. ਬੈਂਕ 3ਬੀ 2 ਦੇ ਮੈਨੇਜਰ ਸਾਈਨਕਿਨਦੀਪ ਸਿੰਘ, ਡੀ.ਸੀ.ਬੀ. ਫੇਜ਼ 11 ਬੈਂਕ ਦੇ ਮੈਨੇਜਰ ਗੋਰਵ ਕੁਮਾਰ ਅਤੇ ਐਸ.ਬੀ.ਆਈ ਖਰੜ ਬੈਂਕ ਦੇ ਮੈਨੇਜਰ ਸ੍ਰੀਮਤੀ ਉਸ਼ਾ ਰਾਣੀ ਵੱਲੋਂ ਵੋਟਰਾਂ ਨੂੰ ਪੌਦੇ (ਇੰਨਡੋਰ ਅਤੇ ਮੈਡੀਸਨ ਪਲਾਂਟ) ਵੰਡੇ ਗਏੇ। ਇਨ੍ਹਾਂ ਬੈਂਕਾ ਵੱਲੋਂ ਹਰਿਆਲੀ ਨੂੰ ਪ੍ਰਫੁੱਲਤ ਕਰਨ ਅਤੇ ਆਪਣੇ ਗ੍ਰਾਹਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰ ਕੇ ਮਿਸ਼ਨ ਗਰੀਨ ਇਲੈਕਸ਼ਨ -2024 ਨੂੰ ਅਪਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਅਹਿਦ ਲੈਂਦਿਆਂ, ਸਾਰੇ ਗਾਹਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਵੀ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਜਿੰਮੇਵਾਰ ਅਤੇ ਮੋਹਰੀ ਬੈਂਕਿੰਗ ਸੰਸਥਾਨ ਹੋਣ ਦੇ ਨਾਤੇ ਸਟਾਫ਼ ਨੂੰ ਸਾਰੀਆਂ ਸ਼ਾਖਾਵਾਂ ਵਿੱਚ ਵੀ ਮਿਸ਼ਨ ਗ੍ਰੀਨ ਇਲੈਕਸ਼ਨ-2024 ਦੀ ਮਾਨਤਾ ਅਤੇ ਪਾਲਣਾ ਕਰਨ ਲਈ ਸਹੁੰ ਚੁਕਾਈ ਗਈ।

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ