ਚੰਡੀਗੜ੍ਹ/ ਮੋਹਾਲੀ : ਇੱਕ ਪ੍ਰਾਂਤ ਦੇ ਲੋਕ ਦੂਸਰੇ ਪ੍ਰਾਂਤ ਦੇ ਲੋਕਾਂ ਦੇ ਵਿਚਾਰ ਭਾਸ਼ਾ ਅਤੇ ਸੱਭਿਆਚਾਰ ਨੂੰ ਉਹ ਮਾਇਨਿਆਂ ਵਿੱਚ ਸਮਝ ਸਕਣ । ਇਸਦੇ ਲਈ ਕੇਂਦਰ ਸਰਕਾਰ ਵੱਲੋਂ ਸਾਈਨ ਲੈਂਗਵੇਜ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਤੋਂ ਦੇਸ਼ ਭਰ ਦੇ ਹਜ਼ਾਰਾਂ ਲੋਕ ਲਾਹਾ ਲੈ ਰਹੇ ਹਨ ਅਤੇ ਇੱਕ ਦੂਸਰੇ ਦੇ ਵਿਚਾਰਾਂ ਨੂੰ ਸਮਝ ਸਕੇ ਹਨ । ਇਹ ਗੱਲ ਅੱਜ ਆਂਧਰਾ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਅਤੇ ਭਾਜਪਾ ਦੇ ਕੌਮੀ ਸਕੱਤਰ ਸੁਨੀਲ ਦੇਵਧਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਅਤੇ ਦੱਸਿਆ ਕਿ ਇਸ ਦੇ ਲਈ ਬਕਾਇਦਾ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਵੀ ਖੋਲ੍ਹੇ ਗਏ ਹਨ।
ਉਨ੍ਹਾਂ ਕਿਹਾ ਕਿ ਅੰਗਹੀਣਾਂ ਦੀ ਸਹੂਲਤ ਲਈ ਦੇਸ਼ ਦੇ 700 ਰੇਲਵੇ ਸਟੇਸ਼ਨ ਅਤੇ ਅਤੇ ਬੱਸ ਸਟੈਂਡ ਉੱਪਰ ਵੀਲ ਚੇਅਰ ਅਤੇ ਲਿਫਟ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਅੰਗਹੀਣ ਭਰਾ, ਭੈਣਾਂ ਅਤੇ ਬੱਚਿਆਂ ਨੂੰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਉਪਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਸੁਨੀਲ ਦੇਵਧਰ ਨੇ ਕਿਹਾ ਕਿ ਦੇਸ਼ ਭਰ ਵਿੱਚ ਅੰਗਹੀਣਾਂ ਦੀ ਸਹੂਲੀਅਤ ਅਤੇ ਉਨ੍ਹਾਂ ਨੂੰ ਲੋੜੀਂਦੇ ਉਪਕਰਨ ਮੁਹੱਈਆ ਕਰਵਾਉਣ ਦੇ ਲਈ 9 ਹਜ਼ਾਰ ਕੈਂਪ ਲਗਾ ਕੇ 9 ਸੌ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਸਾਲ 2016 ਵਿੱਚ ਕਾਨੂੰਨ ਪਾਸ ਕਰਕੇ ਨੌਕਰੀਆਂ ਵਿੱਚ ਰਾਖਵਾਂਕਰਨ 3 ਪ੍ਰਤੀਸ਼ਤ ਤੋਂ ਵਧਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ । ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਸਿਰਫ਼ ਤੇ ਸਿਰਫ਼ ਇੱਕੋ ਹੀ ਮਨੋਰਥ ਹੈ ਲੋਕਾਂ ਦੀ ਸੇਵਾ ਅਤੇ ਸੇਵਾ ਹੀ ਸੰਗਠਨ ਹੈ । ਇਸ ਮੌਕੇ ਤੇ ਭਾਜਪਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਅਰੁਣ ਸੂਦ ਨੇ ਚੰਡੀਗੜ੍ਹ ਪਹੁੰਚਣ ਤੇ ਸੁਨੀਲ ਦੇਵਧਰ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਚੰਡੀਗੜ੍ਹ ਬੀਜੇਪੀ ਪਾਰਟੀ ਵੱਲੋਂ ਪੂਰੇ ਜੋਸ਼ ਦੇ ਨਾਲ ਮਨਾਇਆ ਗਿਆ ਹੈ ਅਤੇ ਪੂਰਾ ਹਫਤਾ ਉਨ੍ਹਾਂ ਦੇ ਵੱਲੋਂ ਸਮਾਜ ਸੇਵੀ ਕਾਰਜ ਆਰੰਭੇ ਗਏ ਸਨ । ਜਿਸਦੇ ਇੰਚਾਰਜ ਪਾਰਟੀ ਦੇ ਸਟੇਟ ਜਨਰਲ ਸਕੱਤਰ ਰਾਮਵੀਰ ਭੱਟੀ ਸਨ । ਇਸ ਮੌਕੇ ਬੀਜੇਪੀ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਅਰੁਣ ਸੂਦ ਨੇ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਤੇਜਿੰਦਰ ਸਿੰਘ ਸਰਾਂ ਉਨ੍ਹਾਂ ਦੀ ਪਾਰਟੀ ਦੇ ਬਹੁਤ ਹੀ ਸੂਝਵਾਨ ਨੌਜਵਾਨ ਆਗੂ ਹਨ । ਜਿਨ੍ਹਾਂ ਦੀ ਅਗਵਾਈ ਦੇ ਹੇਠ ਅੱਜ ਦਾ ਇਹ ਵਿਕਲਾਂਗ ਉਪਕਰਨ ਵੰਡ ਸਮਾਗਮ ਉਲੀਕਿਆ ਗਿਆ ਅਤੇ ਇਸ ਦੀ ਸਫਲਤਾ ਦਾ ਸਿਹਰਾ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਰਾਂ ਅਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਜਾਂਦਾ ਹੈ ।
ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ ਸਥਿਤ ਸੱਤਿਆ ਨਾਰਾਇਣ ਮੰਦਿਰ ਵਿਖੇ ਹੋਏ ਇਸ ਪ੍ਰੋਗਰਾਮ ਦੇ ਦੌਰਾਨ ਭਾਜਪਾ ਚੰਡੀਗੜ੍ਹ ਸਟੇਟ ਵੱਲੋਂ 33 ਵੀਲ ਚੇਅਰ ਸਾਈਕਲ, 25 ਈਅਰ ਹਿਅਰਿੰਗ ਮਸ਼ੀਨ , 4 ਵਾਕਰ , 3 ਵੈਸਾਖੀਆਂ , 10 ਲੋੜਵੰਦ ਅੰਗਹੀਣਾਂ ਨੂੰ ਸਾਨੂੰ ਸਟਿਕਸ ਵੰਡੀਆਂ ਗਈਆਂ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਦਰ ਸ਼ੇਖਰ ਜਨਰਲ ਸੈਕਟਰੀ ਬੀਜੇਪੀ ਚੰਡੀਗੜ੍ਹ , ਜਤਿੰਦਰ ਮਲਹੋਤਰਾ ਡਿਸਟਿਕ ਵਨ ਪ੍ਰੈਜ਼ੀਡੈਂਟ ਚੰਡੀਗੜ੍ਹ ,ਅਨੂੰ ਮੱਕੜ ਸਟੇਟ ਸੈਕਟਰੀ ਜਸਵਿੰਦਰ ਕੌਰ ਸਟੇਟ ਸੈਕਟਰੀ ਕ੍ਰਿਸ਼ਨ ਕੁਮਾਰ ਪ੍ਰੈਜੀਡੈਂਟ ਐਸਸੀ ਮੋਰਚਾ ਚੰਡੀਗੜ੍ਹ ਵਿਜੇ ਰਾਣਾ ਪ੍ਰੈਜ਼ੀਡੈਂਟ ਯੁਵਾ ਮੋਰਚਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਦੱਸਣਾ ਬਣਦਾ ਹੈ ਕਿ ਭਾਜਪਾ ਚੰਡੀਗੜ੍ਹ ਸਟੇਟ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 70ਵੇਂ ਜਨਮ ਦਿਨ ਦੇ ਸੰਬੰਧ ਵਿੱਚ ਪੂਰੇ ਚੰਡੀਗੜ੍ਹ ਭਰ ਵਿੱਚ ਸਮਾਜ ਸੇਵੀ ਕਾਰਜ ਆਰੰਭੇ ਗਏ ਸਨ ਅਤੇ ਇਹ ਸਾਰੇ ਪ੍ਰੋਗਰਾਮ ਚੰਡੀਗੜ੍ਹ ਸਟੇਟ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਵਿੱਚ ਹੋਏ ।