ਚੰਡੀਗੜ੍ਹ : ਪੰਜਾਬ ਵਿਚ ਤਾਲਾਬੰਦੀ ਦਾ ਅਸਰ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਇਸੇ ਕਰ ਕੇ ਉਚ ਅਧਿਕਾਰੀਆਂ ਨੇ ਹੋਰ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਾਰਵਾਈ ਇਸ ਕਰ ਕੇ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਘਰਾਂ ਵਿਚ ਬੈਠ ਸਕਣ ਬੇਵਜ੍ਹਾ ਇੱਧਰ ਉਧਰ ਨਾ ਘੁੰਮ ਸਕਣ। ਹੁਣ ਸੂਬੇ ਵਿੱਚ ਪਾਬੰਦੀਆਂ ਤੋੜਨ ਵਾਲੇ ਲੋਕਾਂ ਦੇ ਵਾਹਨਾਂ ਨੂੰ ਵੀ ਜਬਤ ਕੀਤਾ ਜਾਵੇਗਾ ਅਤੇ 15 ਦਿਨ ਬਾਅਦ ਚਲਾਣ ਭੁਗਤ ਕੇ ਹੀ ਵਾਹਨ ਛੁੜਵਾਇਆ ਜਾ ਸਕੇਂਗਾ । ਡੀਜੀਪੀ ਦਿਨਕਰ ਗੁਪਤਾ ਨੇ ਦੁਕਾਨਦਾਰਾਂ ਨੂੰ ਵੀ ਮਾਸਕ ਜਰੂਰੀ ਕਰਣ ਅਤੇ ਬਿਨਾਂ ਮਾਸਕ ਲੋਕਾਂ ਨੂੰ ਕੋਈ ਸਾਮਾਨ ਨਾ ਦੇਣ ਦੇ ਨਿਰਦੇਸ਼ ਦਿੱਤੇ ਹਨ । ਮੁੱਖ ਮੰਤਰੀ ਨੇ ਡੇਰਾ ਬਿਆਸ ਦੇ ਬਾਬੇ ਗੁਰਿੰਦਰ ਸਿੰਘ ਢਿੱਲੋਂ ਨੂੰ ਪੱਤਰ ਲਿਖ ਕੋਰੋਨਾ ਖਿਲਾਫ ਜ਼ਰੂਰੀ ਕਾਰਜ ਕਰਨ ਲਈ ਕਿਹਾ ਹੈ ਤਾਂ ਜੋ ਉਹ ਘਟੋ ਘਟ ਆਪਣੇ ਸ਼ਰਧਾਲੂਆਂ ਨੂੰ ਹਦਾਇਤਾਂ ਕਰ ਸਕਣ।