ਚੰਡੀਗੜ੍ਹ : ਸ਼ਹਿਰ ਵਿੱਚ ਅੱਜ ਪ੍ਰਸ਼ਾਸਨ ਵਲੋਂ weekend Lockdown ਕੀਤਾ ਗਿਆ ਹੈ । ਪ੍ਰਸ਼ਾਸਨ ਵਲੋਂ ਅੱਜ ਦੁਪਹਿਰ 2 ਵਜੇ ਤੱਕ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਖੋਲ੍ਹਣ ਲਈ ਕਿਹਾ ਗਿਆ ਸੀ ਜਦੋਂ ਕਿ Restorent ਰਾਤ 9 ਵਜੇ ਤੱਕ ਡਿਲਿਵਰੀ ਦੇ ਸਕਦੇ ਹਨ। ਪਰ ਅੱਜ ਸਵੇਰ ਤੋਂ ਹੀ ਸੜਕਾਂ ਉੱਤੇ ਘੱਟ ਗਿਣਤੀ ਵਿੱਚ ਲੋਕ ਵੇਖੇ ਗਏ ਹਨ।
Corona virus ਦੀ ਦੂਜੀ ਲਹਿਰ ਵਿੱਚ ਤੇਜੀ ਨਾਲ ਵੱਧਦੇ Infection ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਨਿਯਮਾਂ ਵਿੱਚ ਬਦਲਾਵ ਕਰ ਰਿਹਾ ਹੈ । ਪਹਿਲਾਂ ਵੀਕੇਂਡ Lockdown ਫਿਰ ਵੀਕੇਂਡ ਕਰਫਿਊ ਅਤੇ ਉਸਦੇ ਬਾਅਦ ਨਾਇਟ ਕਰਫਿਊ ਲਾਗੂ ਕੀਤਾ ਗਿਆ ਸੀ । ਸ਼ਨੀਵਾਰ ਸਵੇਰੇ ਪੰਜ ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ Weekend Corona ਕਰਫਿਊ ਲਾਗੂ ਕੀਤਾ ਗਿਆ ਹੈ । ਪਹਿਲੀ ਵਾਰ ਸ਼ਨੀਵਾਰ ਨੂੰ ਚੰਡੀਗੜ੍ਹ ਅੰਦਰ ਵੀਕੇਂਡ ਕਰਫਿਊ ਦਾ ਅਸਰ ਵਿਖਾਈ ਦਿੱਤਾ ਹੈ । ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਨਾਲ ਬਾਜ਼ਾਰ ਬੰਦ ਹੈ ਅਤੇ ਸੜਕਾਂ ਉੱਤੇ ਵੀ ਬਾਹੁਤ ਘਟ ਗੱਡੀਆਂ ਵੇਖੀਆਂ ਜਾ ਰਹੀਆਂ ਹਨ।। ਪੁਲਿਸ ਨੇ ਵੀ ਨਾਕੇਬੰਦੀ ਦੇ ਨਾਲ ਬਿਨਾਂ ਮਾਸਕ ਅਤੇ ਸਰੀਰਕ ਦੂਰੀ ਨਾ ਰੱਖਣ ਵਾਲੀਆਂ ਉੱਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।