ਮੋਹਾਲੀ : ਜੁਲਾਈ: ਆਤਮਾ ਸਕੀਮ ਅਧੀਨ ਕਲ੍ਹ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਕੌਮੀ ਮੱਛੀ ਪਾਲਕ ਦਿਵਸ ਮਨਾਇਆ ਗਿਆ। ਜ਼ਿਲ੍ਹੇ ਵਿੱਚ ਅਧੁਨਿਕ ਤਕਨੀਕ ਵਰਟੀਕਲ ਫਿਸ਼ ਫਾਰਮਿੰਗ ਟੈਕਨਾਲੋਜੀ- ਆਰ.ਏ.ਐਸ ਅਤੇ ਬਾਇਉ ਫਲਾਕ ਟੈਕਨਾਲੋਜੀ ਅਤੇ ਕੌਮੀ ਮੱਛੀ ਪਾਲਕ ਦਿਵਸ ਮੌਕੇ ਤੇ ਡਾ: ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਸਹਿਯੋਗ ਨਾਲ ਨੈਸ਼ਨਲ ਮਿਸ਼ਨ ਆਫ ਐਗਰੀਕਲਚਰ ਐਕਸਟੈਸ਼ਨ ਐਂਡ ਤਕਨਾਲੋਜੀ (ਆਤਮਾ ਸਕੀਮ) ਅਧੀਨ 25 ਮੱਛੀ ਪਾਲਕਾਂ ਨੂੰ ਰਾਜ ਵਿੱਚ (ਵਿੱਦ ਇੰਨ ਸਟੇਟ) ਐਕਸਪੋਜ਼ਰ ਵਿਜ਼ਟ ਕਰਵਾਇਆ ਗਿਆ।
ਸਹਾਇਕ ਡਾਇਰੈਕਟਰ, ਮੱਛੀ ਪਾਲਣ, ਐਸ.ਏ.ਐਸ.ਨਗਰ ਸ੍ਰੀ ਗੁਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ, ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦਾ ਕੌਮੀ ਮੱਛੀ ਪਾਲਕ ਦਿਵਸ ਰੂਪਨਗਰ ਵਿਖੇ ਸਾਂਝੇ ਤੌਰ ਤੇ ਮਨਾਇਆ ਗਿਆ ਜਿੱਥੇ ਜ਼ਿਲ੍ਹੇ ਦੇ 26 ਮੱਛੀ ਕਾਸ਼ਤਕਾਰਾਂ ਨੂੰ ਐਕਸਪੋਜ਼ਰ ਵਿਜ਼ਟ ਕਰਵਾਇਆ ਗਿਆ। ਇਸ ਮੌਕੇ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਮਾਹਿਰਾਂ ਵੱਲੋ ਆਰ.ਏ.ਐਸ ਅਤੇ ਬਾਇਉ ਫਲਾਕ (ਵਰਟੀਕਲ ਫਿਸ਼ ਫਾਰਮਿੰਗ) ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਹਰਦੀਪ ਕੌਰ, ਸੀਨੀਅਰ ਮੱਛੀ ਪਾਲਣ ਅਫਸਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਬਚਿੱਤਰ ਸਿੰਘ ਖੇਤਰੀ ਸਹਾਇਕ ਨੇ ਭਰਪੂਰ ਸਹਿਯੋਗ ਦਿੱਤਾ।