ਮੋਹਾਲੀ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਕੁਈਨ ਅਤੇ ਕਿੰਗ ਓਵਰਸੀਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੁਈਨ ਅਤੇ ਕਿੰਗ ਓਵਰਸੀਜ਼ ਫਰਮ ਐਸ.ਸੀ.ਐਫ ਨੰ: 129 ਗਰਾਊਂਡ ਫਲੋਰ, ਫੇਜ਼-7, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਤਰਨਪਾਲ ਸਿੰਘ ਅਨਰੇਜਾ ਪੁੱਤਰ ਨਰਿੰਦਰ ਸਿੰਘ ਅਨਰੇਜਾ, ਵਾਸੀ ਮਕਾਨ ਨੰ: 3595, ਪਹਿਲੀ ਮੰਜ਼ਿਲ, ਸੈਕਟਰ-69, ਮੁਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੰਸ ਨੰ: 134/ਐਮ.ਸੀ-2 ਮਿਤੀ 09.02.2018 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 08.02.2023 ਨੂੰ ਖਤਮ ਹੋ ਚੁੱਕੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਨੂੰ ਇਸ ਦਫਤਰ ਦੇ ਪੱਤਰ ਮਿਤੀ 21.12.2021 ਅਤੇ ਮੁੜ ਪੱਤਰ ਮਿਤੀ 04.10.2020 ਰਾਹੀਂ ਕਲਾਇੰਟਾਂ ਸਬੰਧੀ ਸੂਚਨਾ ਅਤੇ ਇਸ਼ਤਿਹਾਰ/ਸੈਮੀਨਾਰ ਆਦਿ ਬਾਰੇ ਜਾਣਕਾਰੀ ਨਾ ਭੇਜਣ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਦਫਤਰ ਹਾਜਰ ਹੋਣ ਲਈ ਲਿਖਿਆ ਗਿਆ ਸੀ। ਲਾਇਸੰਸੀ ਵੱਲੋਂ ਪਹਿਲਾਂ ਭੇਜੀਆਂ ਗਈਆਂ ਰਿਪੋਰਟਾਂ ਵੀ ਅਧੂਰੀਆਂ ਸਨ।
ਲਾਇਸੰਸੀ ਨੇ ਮਿਤੀ 19.04.2022 ਨੂੰ ਲਿਖਿਆ ਸੀ ਕਿ ਕੋਵਿਡ ਵਿੱਚ ਮਾਰਚ 2021 ਤੋਂ ਬਾਅਦ ਉਸਦਾ ਦਫਤਰ ਬੰਦ ਰਿਹਾ ਹੈ। ਲਾਇਸੰਸੀ ਵੱਲੋਂ ਪੇਸ਼ ਕੀਤਾ ਗਿਆ ਜਵਾਬ ਅਤੇ ਮਹੀਨਾਵਾਰ ਕਲਾਇੰਟ ਰਿਪੋਰਟਾਂ ਵਾਚਣ ਤੋਂ ਬਾਅਦ ਨੋਟਿਸ ਦਾਖਲ ਦਫਤਰ ਕੀਤਾ ਗਿਆ ਸੀ। ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਦਫਤਰ ਬੰਦ ਹੋਣ ਕਰਕੇ, ਲਾਇਸੰਸੀ ਦੇ ਵੱਖ-ਵੱਖ ਰਿਹਾਇਸ਼ੀ ਪਤਿਆ ਤੇ ਭੇਜਿਆ ਗਿਆ ਪੱਤਰ ਅਣਡਲੀਵਰਡ ਪ੍ਰਾਪਤ ਹੋਣ ਕਰਕੇ, ਲਾਇਸੰਸੀ ਦੇ ਮਕਾਨ ਨੰ:1017, ਸੈਕਟਰ-69, ਮੋਹਾਲੀ ਦੀ ਤਹਿਸੀਲਦਾਰ ਦੀ ਤਮੀਲੀ ਰਿਪੋਰਟ ਅਨੁਸਾਰ ਪ੍ਰਾਰਥੀ ਦੇ ਨਾ ਹੋਣ ਕਾਰਨ, ਲਾਇਸੰਸ ਨੂੰ ਸਮੇਂ ਸਿਰ ਰਿਨਿਊ ਨਾ ਕਰਾਉਣ ਕਾਰਨ ਲਾਇਸੰਸ ਦੀ ਮਿਆਦ ਮਿਤੀ 08.02.2023 ਨੂੰ ਖਤਮ ਹੋ ਜਾਣ ਕਾਰਨ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ ਕੰਪਨੀ/ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੰਸ ਨੰਬਰ 134/ਐਮ.ਸੀ-2 ਮਿਤੀ 09.02.2018 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰ/
ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।