ਕੁਰਾਲੀ : ਬੀਤੇ ਦਿਨੀਂ ਸਵਰਗਵਾਸ ਹੋਏ ਇਲਾਕੇ ਦੇ ਦਰਵੇਸ ਸਿਆਸਤਦਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ ਅੱਜ ਇਲਾਕੇ ਦੇ ਹਜਾਰਾਂ ਲੋਕਾਂ ਵੱਲੋਂ ਸੇਜਲ ਅੱਖਾਂ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਰਾਣਾ ਕੇ.ਪੀ. ਸਿੰਘ ਸਾਬਕਾ ਸਪੀਕਰ, ਗੁਰਕੀਰਤ ਸਿੰਘ ਕੋਟਲੀ, ਬਲਬੀਰ ਸਿੰਘ ਸਿੱਧੂ ਸਾਬਕਾ ਮੰਤਰੀ ਸਮੇਤ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਮੌਕੇ ਤੇ ਪਹੁੰਚ ਕੇ ਸਵ. ਚੈੜੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਵ. ਜੈਲਦਾਰ ਸਤਵਿੰਦਰ ਸਿੰਘ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹੋਣ ਦੇ ਨਾਲ ਨਾਲ ਵੱਖ ਸਮਾਜ ਸੇਵੀ ਜਥੇਬੰਦੀਆਂ, ਖੇਡ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਾਂਝੇ ਆਗੂ ਹੋਣ ਕਰਕੇ ਜਿਲ੍ਹਾ ਮੋਹਾਲੀ ਅਤੇ ਜਿਲ੍ਹਾ ਰੂਪਨਗਰ ਵਿਖੇ ਇੱਕ ਵੱਡਾ ਰੁਤਬਾ ਰੱਖਦੇ ਸਨ ਅਤੇ ਉਨ੍ਹਾਂ ਦੇ ਬੇਵਕਤੇ ਤੁਰ ਜਾਣ ਨਾਲ ਕਾਂਗਰਸ ਪਾਰਟੀ ਦੇ ਨਾਲ ਨਾਲ ਇਲਾਕੇ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅੱਜ ਸਵੇਰੇ 9 ਵਜੇ ਸਵ. ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਪਵਿੱਤਰ ਦੇਹ ਨੂੰ ਪ੍ਰਭ ਆਸਰਾ ਪਡਿਆਲਾ ਤੋਂ ਲਿਜਾਇਆ ਗਿਆ। ਇਸ ਦੌਰਾਨ ਪਿੰਡ ਚਨਾਲੋਂ ਅਤੇ ਸ਼ਹਿਰ ਕੁਰਾਲੀ ਵਿਖੇ ਫੁੱਟਬਾਲ ਐਸ਼ੋਸ਼ੀਏਸ਼ਨ ਪੰਜਾਬ, ਸ੍ਰੋਮਣੀ ਅਕਾਲੀ ਦਲ ਵੱਲੋਂ ਦਵਿੰਦਰ ਸਿੰਘ ਠਾਕੁਰ ਦੀ ਅਗਵਾਈ ਹੇਠ, ਆਮ ਆਦਮੀ ਪਾਰਟੀ ਵੱਲੋਂ, ਕੌਂਸਲਰ ਬਹਾਦਰ ਸਿੰਘ ਓ.ਕੇ., ਬਲਵਿੰਦਰ ਸਿੰਘ ਜਾਪਾਨੀ ਦੀ ਅਗਵਾਈ ਹੇਠ ਭਰਵਾਂ ਇਕੱਠ ਕਰਕੇ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਉਨ੍ਹਾਂ ਦੀ ਪਵਿੱਤਰ ਦੇਹ ਤੇ ਫੁੱਲਾਂ ਦੀ ਵਰਖਾ ਕਰਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ। ਇਸ ਮਗਰੋਂ ਪਿੰਡ ਬੰਨ੍ਹਮਾਜਰਾ, ਰੋਡਮਾਜਰਾ ਵਿਖੇ ਉਘੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਸਰਪੰਚ ਬਲਵਿੰਦਰ ਸਿੰਘ, ਜੈ ਸਿੰਘ ਚੱਕਲਾਂ ਸਮੇਤ ਪਿੰਡ ਭਾਗੋਮਾਜਰਾ, ਬ੍ਰਾਹਮਣ ਮਾਜਰਾ, ਸਿੰਘ ਭਗਵੰਤਪੁਰਾ ਦੀਆ ਸੰਗਤਾਂ ਵੱਲੋਂ ਸਵ. ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮਗਰੋਂ ਪਿੰਡ ਚੈੜੀਆਂ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੇ ਸਪੁੱਤਰ ਜੈਲਦਾਰ ਇਕਬਾਲ ਸਿੰਘ ਅਤੇ ਭਰਾ ਅਵਤਾਰ ਸਿੰਘ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਪਰਮਜੀਤ ਸਿੰਘ ਹੰਸਾਲੀ, ਬੀਬੀ ਕਮਲਜੀਤ ਕੌਰ ਸੋਲਖੀਆਂ, ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਜਿਲ੍ਹਾ ਕਾਂਗਰਸ, ਵਿਜੈ ਸ਼ਰਮਾ ਟਿੰਕੂ, ਗੁਰਪ੍ਰਤਾਪ ਸਿੰਘ ਜੋਤੀ ਪਡਿਆਲਾ, ਨਵਦੀਪ ਸਿੰਘ ਨਵੀ, ਦਿਨੇਸ਼ ਚੱਢਾ ਵਿਧਾਇਕ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ, ਬੀਬੀ ਲਖਵਿੰਦਰ ਕੌਰ ਗਰਚਾ, ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ, ਭਾਗ ਸਿੰਘ ਸਾਬਕਾ ਵਿਧਾਇਕ, ਦਵਿੰਦਰ ਸਿੰਘ ਬਾਜਵਾ, ਰਵਿੰਦਰ ਸਿੰਘ ਬਿੱਲਾ ਗੁਰਫ਼ਤਹਿ, ਨਰਿੰਦਰ ਸਿੰਘ ਕੰਗ ਖੇਡ ਪ੍ਰੋਮੋਟਰ, ਪਰਮਦੀਪ ਸਿੰਘ ਬੈਦਵਾਨ, ਰਾਣਾ ਕੁਸ਼ਲਪਾਲ, ਨਰਿੰਦਰ ਸਿੰਘ ਮਾਵੀ ਸੀਹੋਂਮਾਜਰਾ, ਸੁਖਵਿੰਦਰ ਸਿੰਘ ਵਿਸਕੀ, ਬਰਿੰਦਰ ਸਿੰਘ ਢਿੱਲੋਂ, ਰਵਿੰਦਰ ਸਿੰਘ ਖੇੜਾ ਯੂਥ ਆਗੂ, ਰਣਧੀਰ ਸਿੰਘ ਧੀਰਾ, ਯਾਦਵਿੰਦਰ ਸਿੰਘ ਬੰਨੀ ਕੰਗ, ਰਵਿੰਦਰ ਸਿੰਘ ਰਵੀ ਵੜੈਚ, ਅਰਮਾਨਵੀਰ ਸਿੰਘ ਪਡਿਆਲਾ, ਹਰੀਸ਼ ਰਾਣਾ ਚੇਅਰਮੈਨ, ਬਹਾਦਰ ਸਿੰਘ ਓ.ਕੇ, ਜਸਵਿੰਦਰ ਸਿੰਘ ਗੋਲਡੀ, ਰਮਾਂਕਾਂਤ ਕਾਲੀਆ, ਲਖਵੀਰ ਸਿੰਘ ਲੱਕੀ, ਨੰਦੀਪਾਲ ਬੰਸਲ, ਭਾਰਤ ਭੂਸ਼ਣ ਵਰਮਾ ਸਾਰੇ ਕੌਂਸਲਰ, ਹਰਦੇਵ ਗੌਤਮ, ਰਾਕੇਸ਼ ਕਾਲੀਆ, ਕੁਲਦੀਪ ਸਿੰਘ ਭਾਗੋਵਾਲ, ਹਰਮੇਸ਼ ਸਿੰਘ ਬੜੌਦੀ, ਭੁਪਿੰਦਰ ਸਿੰਘ ਬਜਰੂੜ, ਦਿਨੇਸ਼ ਗੌਤਮ, ਲੱਕੀ ਕਲਸੀ, ਜੱਗੀ ਗੌਤਮ, ਹਰਜਿੰਦਰ ਸਿੰਘ ਬਿੱਟੂ ਬਾਜਵਾ, ਰਣਜੀਤ ਸਿੰਘ ਖੱਦਰੀ, ਨਰਦੇਵ ਸਿੰਘ ਬਿੱਟੂ, ਏ. ਕੇ. ਕੌਸਲ, ਹਰਕੇਸ਼ ਚੰਦ ਮੱਛਲੀ, ਜਰਨੈਲ ਸਿੰਘ ਰਕੌਲੀ, ਬੰਤ ਸਿੰਘ ਕਲਾਰਾਂ, ਖੁਸ਼ਵੰਤ ਸਿੰਘ ਹਿਰਦਾਪੁਰ, ਸੂਫੀ ਗਾਇਕ ਪੰਮਾ ਡੂਮੇਵਾਲ, ਓਮਿੰਦਰ ਓਮਾ, ਗਾਇਕ ਜਸਮੇਰ ਮੀਆਂਪੁਰੀ, ਰਾਹੀ ਮਾਣਕਪੁਰ, ਬਲਕਾਰ ਸਿੰਘ ਭੰਗੂ, ਕਾਕਾ ਰਣਜੀਤ ਸਿੰਘ, ਰਿੱਕੀ ਚਨਾਲੋਂ, ਅਵਤਾਰ ਸਿੰਘ ਸਲੇਮਪੁਰ, ਦਰਸ਼ਨ ਸਿੰਘ ਸੰਧੂ, ਹਰਜੀਤ ਸਿੰਘ ਟੱਪਰੀਆਂ, ਤਰਸੇਮ ਸਿੰਘ ਗੰਧੋਂ, ਰਾਜਵਿੰਦਰ ਸਿੰਘ ਗੁੱਡੂ, ਮੋਹਨ ਸਿੰਘ ਕਿਸ਼ਨਪੁਰਾ, ਰਵਿੰਦਰ ਸਿੰਘ ਰਾਹੀ, ਦਿਲਬਰ ਸਿੰਘ ਪੁਰਖਾਲੀ, ਮਨਮੋਹਨ ਸਿੰਘ ਮਾਵੀ ਬੜੌਦੀ ਸਰਪੰਚ, ਸੁਖਵਿੰਦਰ ਸਿੰਘ ਸ਼ੇਖ਼ਪੁਰਾ ਸਰਪੰਚ, ਹਰਜੀਤ ਸਿੰਘ ਰੋਮੀ ਸਰਪੰਚ, ਮਦਨ ਟੌਂਸਾ, ਜਸਵੀਰ ਸਿੰਘ ਜੱਸੀ ਚੈੜੀਆਂ, ਸਤਨਾਮ ਧੀਮਾਨ, ਸੀਮਾ ਧੀਮਾਨ, ਸਰਬਜੀਤ ਸਿੰਘ ਚੈੜੀਆਂ, ਸੁਖਵਿੰਦਰ ਸਿੰਘ ਬਿੰਦਰਖ, ਵਿੱਕੀ ਚਨਾਲੋਂ, ਮੁਕੇਸ਼ ਕੁਮਾਰ ਚੌਧਰੀ, ਗੁਰਿੰਦਰ ਸਿੰਘ ਕੈਰੋ, ਇਕਬਾਲ ਸਿੰਘ ਸਾਲਾਪੁਰ, ਜਸਵੰਤ ਸਿੰਘ ਅਧਰੇੜਾ, ਗੁਲਜਾਰ ਸਿੰਘ ਚਤਾਮਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਦੇ ਪੰਚ-ਸਰਪੰਚ ਅਤੇ ਹਜਾਰਾਂ ਦੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।