ਮੋਹਾਲੀ : ਡਿਪਟੀ ਕਮਿਸ਼ਨਰ, ਐੱਸ.ਏ.ਐੱਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ(ਆਈ.ਏ.ਐਸ.) ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਇਨ ਅਰਜੀਆਂ ਨਾਲ ਸਬੰਧਤ ਕਿਸਾਨਾਂ ਦੀ ਚੋਣ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐੱਸ.ਏ.ਐੱਸ.ਨਗਰ ਵਿਖੇ ਮਿਤੀ 24.07.2024 ਨੂੰਸ਼ਾਮ 4 ਵਜੇ ਆਨਲਾਇਨ ਪੋਰਟਲ ਰਾਹੀਂ ਡਰਾਅ ਕੱਢਿਆ ਜਾਵੇਗਾ । ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ-ਕਮ- ਕਨਵੀਨਰ ਜਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਐਂਸ.ਏ.ਐੱਸ.ਨਗਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈ.ਈ.ਸੀ. ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।ਸੀ.ਆਰ.ਐਮ. ਪੋਰਟਲ ਤੇ ਕਿਸਾਨਾਂ ਵੱਲੋਂ ਸਾਲ 2024-25 ਦੌਰਾਨ 345 ਵਿਅਕਤੀਗਤ ਅਤੇ 06 ਗਰੁੱਪ ਲਈ ਕੁੱਲ 351 ਆਨਲਾਇਨ ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਸ ਵਿੱਚੋਂ ਉਨ੍ਹਾਂ ਵੱਲੋਂ ਦਿੱਤੀ ਤਰਜੀਹ ਦੇ ਆਧਾਰ ਤੇ ਮਸ਼ੀਨਾਂ ਦਾ ਡਰਾਅ ਕੱਢਿਆ ਜਾਵੇਗਾ। ਇਸ ਲਈ ਸਮੂਹ ਕਿਸਾਨਾਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਸਕੀਮ ਅਧੀਨ ਅਪਲਾਈ ਕਰਨ ਵਾਲੇ ਲਾਭਪਾਤਰੀ ਡਰਾਅ ਵਿੱਚ ਜਰੂਰ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨ।