ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ 100 ਐਨ ਜੀ ਓ ਪਰਿਆਸ ਵੱਲੋਂ ਪੰਜਾਬ ਸਕਿੱਲ ਹੁਨਰ ਵਿਕਾਸ ਮਿਸ਼ਨ, ਪੰਜਾਬ ਸਰਕਾਰ ਨਾਲ ਰਲਕੇ ਸੂਬੇ ਦੀਆਂ ਸੌ ਕੁੜੀਆਂ ਨੂੰ ਮੁਫਤ ਸੀ ਏ ਟੀ (ਕੈਟ) ਟੈਸਟ ਦੀ ਕੋਚਿੰਗ ਪ੍ਰਦਾਨ ਕਰ ਰਿਹਾ ਹੈ। ਪੰਜਾਬ 100 ਪ੍ਰੋਜੈਕਟ ਦਾ ਟੀਚਾ ਵੂਮੈਨ ਲੀਡ ਇਮਪਾਵਰਮੈਂਟ ਹੈ ਅਤੇ ਆਉਣ ਵਾਲੇ ਦਸ ਸਾਲਾਂ ਵਿੱਚ ਇਹ ਪੰਜਾਬ ਵਿੱਚ 100 ਤੋਂ ਜਿਆਦਾ ਮਹਿਲਾਵਾਂ ਨੂੰ ਸੀ ਈ ਓ ਦੇਖਣਾ ਚਾਹੁੰਦੇ ਹਨ। ਇਸ ਕੋਚਿੰਗ ਲਈ ਪ੍ਰੀ ਫਾਇਨਲ, ਫਾਇਨਲ ਅਤੇ ਗ੍ਰੈਜੂਏਟ ਮਹਿਲਾਵਾਂ ਜੋ ਕਿ ਪੰਜਾਬ ਜਾਂ ਚੰਡੀਗੜ੍ਹ ਦੀਆਂ ਰਹਿਣ ਵਾਲੀਆਂ ਹਨ, ਪੰਜਾਬ ਜਾਂ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕਰ ਰਹੇ ਹਨ ਅਤੇ ਪੱਛੜੇ ਵਰਗ ਜਿਵੇਂ ਕਿ ਐਸ ਸੀ/ਐਸ ਟੀ/ਓ ਬੀ ਸੀ/ਈ ਡਬਲਿਊ ਐਸ ਨਾਲ ਸਬੰਧ ਰੱਖਦੇ ਹਨ, ਉਹ ਇਸ ਪ੍ਰੋਗਰਾਮ ਲਈ ਯੋਗ ਹਨ। ਇਹ ਮੁਫਤ ਕੋਚਿੰਗ ਲਈ ਆਨਲਾਇਨ ਐਡਮਿਸ਼ਨ ਟੈਸਟ 28 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਪ੍ਰਾਰਥੀਆਂ ਨੂੰ ਇਸ ਪ੍ਰੋਗਰਾਮ ਲਈ ਵੱਧ ਚੜ੍ਹਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ https://bit.ly/Punjab100_CAT24?r=qr ‘ਤੇ ਕਰਵਾਈ ਜਾ ਸਕਦੀ ਹੈ।