ਮੋਹਾਲੀ : ਜ਼ਿਲ੍ਹਾ ਸਮਾਜਿਕ ਸੁੱਰਖਿਆ ਅਫ਼ਸਰ ਅੰਮ੍ਰਿਤ ਬਾਲਾ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਗੁਜਰੀ ਸੁੱਖ ਨਿਵਾਸ ਬਿਰਧ ਆਸ਼ਰਮ ਖਾਨਪੁਰ ਖਰੜ ਵਿਖੇ ਰਹਿ ਰਹੇ ਬਜ਼ੁਰਗਾਂ ਨੂੰ ਚਮਕੌਰ ਸਾਹਿਬ ਵਿਖੇ ਚੱਲ ਰਹੇ ਮਾਤਾ ਸੱਤਿਆ ਦੇਵੀ ਸੀਨੀਅਰ ਸਿਟੀਜ਼ਨ ਹੋਮ (ਜ਼ਿਲ੍ਹਾ ਰੂਪਨਗਰ) ‘ਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਤਾ ਗੁਜਰੀ ਸੁੱਖ ਨਿਵਾਸ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਮਾਤਾ ਗੁਜਰੀ ਸੁੱਖ ਨਿਵਾਸ ਦੀ ਬਿਲਡਿੰਗ ਬਹੁਤ ਪੁਰਾਣੀ ਹੋ ਗਈ ਹੈ ਅਤੇ ਖਸਤਾ ਹਾਲਤ ਵਿੱਚ ਹੈ। ਇਸ ਬਿਲਡਿੰਗ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਭਰ ਜਾਦਾ ਹੈ, ਜਿਸ ਕਾਰਨ ਆਸ਼ਰਮ ਵਿੱਚ ਬਜ਼ੁਰਗਾਂ ਦਾ ਰਹਿਣਾ ਸੁਰੱਖਿਅਤ ਨਹੀਂ ਹੈ। ਇਸ ਲਈ ਮਾਤਾ ਗੁਜਰੀ ਸੁੱਖ ਨਿਵਾਸ,ਖਾਨਪੁਰ, ਖਰੜ ਦੀ ਬਿਲਡਿੰਗ ਸੁਰੱਖਿਅਤ ਨਾ ਹੋਣ ਕਰਕੇ ਇੱਥੇ ਰਹਿ ਰਹੇ ਸਾਰੇ ਬਜ਼ੁਰਗਾਂ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਮਿਤੀ 26.07.2024 ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਤਾ ਸੱਤਿਆ ਦੇਵੀ ਸੀਨੀਅਰ ਸਿਟੀਜ਼ਨ ਹੋਮ ਨੂੰ ਪ੍ਰਾਈਵੇਟ ਐਨ.ਜੀ.ੳ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਸਮਾਜਿਕ ਸੁੱਰਖਿਆ ਵਿਭਾਗ ਵੱਲੋਂ ਗਰਾਂਟ ਵੀ ਦਿੱਤੀ ਜਾ ਰਹੀ ਹੈ।