ਮੋਹਾਲੀ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਲਈ ਮੁਫ਼ਤ ਵਰਦੀ ਸਕੀਮ ਤਹਿਤ 600 ਰੁਪਏ ਪ੍ਰਤੀ ਬੱਚਾ ਗਰਾਂਟ ਐਲਾਨੀ ਗਈ ਹੈ, ਜੋ ਕਿ ਬਹੁਤ ਹੀ ਘੱਟ ਹੈ, ਕਿਉਂਕਿ 600 ਰੁਪਏ ਵਿੱਚ ਕਿਸੇ ਵੀ ਰੂਪ ‘ਚ ਬੱਚਿਆਂ ਨੂੰ ਪੂਰੀ ਵਰਦੀ ਉਪਲੱਬਧ ਨਹੀਂ ਕਰਵਾਈ ਜਾ ਸਕਦੀ, ਕੁੱਝ ਸਕੂਲਾਂ ਦੇ ਅਧਿਆਪਕਾਂ ਵੱਲੋਂ ਇਸਦਾ ਵਿਰੋਧ ਵੀ ਦਰਜ ਕਰਵਾਇਆ ਗਿਆ ਹੈ ਪਰ ਸਰਕਾਰ ਵੱਲੋਂ ਉਹਨਾਂ ਨੂੰ ਤਲਬ ਕਰਵਾਕੇ ਖ਼ੱਜਲ ਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬੀਆ ਨਾਲ ਮਜਾਕ ਕਰਨੇ ਬੰਦ ਕਰੇ ਪਹਿਲਾ 1000 ਰੁਪਏ ਬੀਬੀਆ ਦੇ ਖਾਤੇ ਵਿੱਚ ਪਾਉਣ ਦੇ ਕੀਤੇ ਵਾਅਦੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਪੂਰੇ ਨਾ ਹੋਣੇ ਸਾਬਿਤ ਕਰਦੇ ਨੇ ਕਿ ਇਹ ਜੁਮਲਿਆ ਵਾਲੀ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਦੀ ਜਗਾ ਲੋਕਾਂ ਨੂੰ ਹੋਰ ਐਲਾਨ ਕਰਕੇ ਪਹਿਲੇ ਵਾਅਦੇ ਭਲਾਉਣਾ ਚਾਹੁੰਦੀ ਹੈ। ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਇੱਕ ਲੱਖ ਕਰੌੜ ਦਾ ਹੋਰ ਕਰਜਾ ਲੈਕੇ ਪਹਿਲਾ ਤੋ ਹੀ ਤਿੰਨ ਲੱਖ ਕਰੌੜ ਵਾਲੇ ਕਰਜੇ ਦੀ ਪੰਡ ਨੂੰ ਹੋਰ ਭਾਰੀ ਕਰ ਦਿੱਤਾ ਹੈ।