Thursday, September 19, 2024

Chandigarh

ਰੋਜ਼ਗਾਰ ਤੇ ਕਾਰੋੋਬਾਰ ਬਿਊਰੋ ਵੱਲੋਂ ਸਕੂਲਾਂ ’ਚ ਮਾਹਿਰਾਂ ਦੀ ਮੱਦਦ ਨਾਲ ਸਮੂਹਿਕ ਕੌਂਸਲਿੰਗ ਕੀਤੀ : ADC ਸੋਨਮ ਚੌਧਰੀ

August 01, 2024 02:37 PM
SehajTimes

ਉਦਯੋਗ ਆਧਾਰਿਤ ਕਾਮਿਆਂ ਦੀ ਪੂਰਤੀ ਲਈ ਟ੍ਰੇਨਿੰਗ ਪਾਟਰਨਰ ਚੁਣ ਕੇ ਵਿਸ਼ੇਸ਼ ਕਿੱਤਾਮੁਖੀ ਕੋਰਸ ਚਲਾਏ ਜਾਣ ’ਤੇ ਵਿਚਾਰ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋੋਬਾਰ ਬਿਊਰੋ ਦੀ ਮਾਸਿਕ ਪ੍ਰਗਤੀ ਦੀ ਸਮੀਖਿਆ

ਮੋਹਾਲੀ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ) ਵੱਲੋਂ ਜ਼ਿਲ੍ਹੇ ਦੇ ਸਾਰੇ ਹਾਈ ਅਤੇ ਸੈਕੰਡਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਦਸਵੀਂ ਅਤੇ 12ਵੀਂ ਤੋਂ ਬਾਅਦ ਦੇ ਭਵਿੱਖ ਬਾਰੇ ਜਾਗਰੂਕ ਕਰਨ ਲਈ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਇੱਕ ਮਹੀਨੇ ਲਈ ਸਮੂਹਿਕ ਕੌਂਸਲਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਅੱਜ ਇੱਥੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਹ ਮਾਸ-ਕੌਂਸਲਿੰਗ ਆਈ ਟੀ ਆਈ ਦੇ ਇੰਸਟ੍ਰੱਕਟਰਾਂ ਅਤੇ ਇੰਨਜੀਨੀਰਿੰਗ ਤੇ ਮੈਡੀਕਲ ਖੇਤਰ ਦੀ ਪੜ੍ਹਾਈ ਦੇ ਮਾਹਿਰਾਂ ਅਤੇ ਰੋੋਜ਼ਗਾਰ ਵਿਭਾਗ ਦੇ ਕੌਂਸਲਰ ’ਤੇ ਅਧਾਰਿਤ ਟੀਮ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਦੀ ਅਗਵਾਈ ’ਚ ਵਿਭਾਗ ਵੱਲੋਂ ਜ਼ਿਲ੍ਹੇ ’ਚ ਖਾੜੀ, ਦੱਖਣ ਤੇ ਪੂਰਬੀ ਏਸ਼ੀਆ ਦੇ 18 ਮੁਲਕਾਂ ’ਚ ਰੋਜ਼ਗਾਰ ਲਈ ਜਾਣ ਵਾਲੇ ਭਾਰਤੀਆਂ ਨੂੰ ਜਾਣ ਤੋਂ ਪਹਿਲਾਂ ਉੱਥੋਂ ਦੇ ਨਿਯਮਾਂ ਅਤੇ ਨੇਮਾਂ ਬਾਰੇ ‘ਪ੍ਰੀ-ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ’ ਵੀ ਦਿੱਤੀ ਜਾਵੇਗੀ। ਇਨ੍ਹਾਂ ਦੇਸ਼ਾਂ ’ਚ ਇੰਡੋਨੇਸ਼ੀਆ, ਥਾਈਲੈਂਡ, ਮਲੇਸ਼ੀਆ, ਮਿਆਂਮਾਰ, ਅਫ਼ਗ਼ਾਨਿਸਤਾਨ, ਇਰਾਕ, ਸੀਰੀਆ, ਕੂਵੈਤ, ਸਾਊਦੀ ਅਰੇਬੀਆ, ਲਿਬਨਾਨ, ਯਮਨ, ਉਮਾਨ, ਲਿਬੀਆ, ਸੂਡਾਨ, ਸਾਊਥ ਸੂਡਾਨ, ਬਹਿਰੀਨ, ਕਤਰ ਅਤੇ ਯੂ ਏ ਈ ਸ਼ਾਮਿਲ ਹਨ, ਜਿਨ੍ਹਾਂ ਲਈ ਪ੍ਰਵਾਸ ਨਿਯਮਾਂ ਅਨੁਸਾਰ ‘ਇੰਮੀਗ੍ਰਾਂਟ ਕਲੀਅਰੈਂਸ’ ਲਾਜ਼ਮੀ ਹੈ। ਇਨ੍ਹਾਂ ਦੇਸ਼ਾਂ ’ਚ ਨਿਯਮ ਅਤੇ ਕਾਨੂੰਨ ਵੱਖਰੇ ਹੋਣ ਕਾਰਨ ਰੋਜ਼ਗਾਰ ਦੀ ਤਲਾਸ਼ ’ਚ ਉੱਥੇ ਜਾਣ ਵਾਲੇ ਭਾਰਤੀਆਂ ਨੂੰ ਭਵਿੱਖ ਦੀਆਂ ਮੁਸ਼ਕਿਲਾਂ ਤੋਂ ਬਚਾਉਣ ਲਈ ਉੱਥੋਂ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਿਖਲਾਈ ’ਚ ਅਗਾਊਂ ਰੂਪ ’ਚ ਦੱਸਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੁਲਿਸ ਨੂੰ ਵੀ ਉਨ੍ਹਾਂ ਕੋਲ ‘ਕਲੀਅਰੈਂਸ’ ਲੈਣ ਆਉਣ ਵਾਲੇ ਇਨ੍ਹਾਂ ਦੇਸ਼ਾਂ ’ਚ ਜਾਣ ਦੇ ਚਾਹਵਾਨਾਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ, ਵਿਖੇ ਸੰਪਰਕ ਕਰਨ ਲਈ ਕਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਉਦਯੋਗ ਆਧਾਰਿਤ ਕਿੱਤਾਮੁਖੀ ਕੋਰਸਾਂ ਦੀ ਵਧਦੀ ਮੰਗ ਅਨੁਸਾਰ ਜ਼ਿਲ੍ਹੇ ’ਚ ਸੀ ਐਨ ਸੀ ਮਸ਼ੀਨਿਸਟ ਜਿਹੇ ਅਪਰੇਟਰਾਂ ਦੀ ਸਿਖਲਾਈ ਲਈ ਪ੍ਰਾਈਵੇਟ ਟ੍ਰੇਨਿੰਗ ਪਾਰਟਨਰਾਂ ਨਾਲ ਸੰਪਰਕ ਕੀਤਾ ਜਾਵੇਗਾ ਤਾਂ ਜੋ ਸਨਅਤਾਂ ਦੀ ਲੋੜ ਅਧਾਰਿਤ ਕੋਰਸਾਂ ਦੀ ਸਿਖਲਾਈ ਕਰਵਾ ਕੇ ਨਿੱਜੀ ਖੇਤਰਾਂ ’ਚ ਵੀ ਰੋਜ਼ਗਾਰ ਦੇ ਬੇਹਤਰ ਅਵਸਰ ਪੈਦਾ ਕੀਤੇ ਜਾ ਸਕਣ।
ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਫ਼ੈਕਟਰੀਜ਼ ਵਿਭਾਗਾਂ ਤੋਂ ਬਲਾਕ ਪੱਧਰ ’ਤੇ ਸਨਅਤਾਂ ਲਈ ਲੋੜੀਂਦੀਆਂ ਅਸਾਮੀਆਂ ਬਾਰੇ ਵੀ ਵਿਭਾਗ ਨੂੰ ਸਮੇਂ ਸਿਰ ਦੱਸਣ ਦੀ ਅਪੀਲ ਕੀਤੀ ਗਈ।

 

Have something to say? Post your comment

 

More in Chandigarh

ਮੋਹਾਲੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 06 ਮੈਂਬਰੀ ਗਿਰੋਹ ਗ੍ਰਿਫ਼ਤਾਰ

ਨਵੇਂ ਕਮਿਸ਼ਨਰ ਟੀ ਬੈਨਿਥ ਨੇ ਚਾਰਜ ਸਾਂਭਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਕੀਤੀ ਮੁਲਾਕਾਤ

ਪੰਚਾਇਤੀ ਰਾਜ ਇਕਾਈਆਂ ਬਾਰੇ ਵਿਧਾਨ ਸਭਾ ਕਮੇਟੀ ਨੇ ਡੇਰਾਬੱਸੀ ਦਾ ਦੌਰਾ ਕੀਤਾ,ਵੱਖ ਵੱਖ ਕੰਮਾਂ ਦਾ ਜਾਇਜਾ ਲਿਆ

ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਵਿਧਾਨ ਸਭਾ ਵਿੱਚ ਬੈਠੇ 117 ਗਰੀਬਾਂ ਦੇ ਖਰਚੇ ਪੂਰੇ ਕਰਨ ਲਈ ਸਰਕਾਰ ਨੇ ਪਾਇਆ ਆਮ ਲੋਕਾਂ ਤੇ ਹੋਰ ਟੈਕਸਾਂ ਦਾ ਭਾਰ : ਕੁੰਭੜਾ

ਕੁੱਤਿਆਂ ਦੀ ਨਸਬੰਦੀ ਦੇ ਮਾਮਲੇ ਵਿੱਚ ਪਾਏ ਕੇਸ ਸੰਬੰਧੀ ਨਗਰ ਨਿਗਮ ਨੇ ਸੋਢੀ ਨੂੰ ਦਿੱਤਾ 50 ਹਜਾਰ ਦੇ ਹਰਜਾਨੇ ਦਾ ਚੈਕ

ਮੈਂ ਹੁਣ ਵੀ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ : ਬਲਜੀਤ ਸਿੰਘ ਬਲੈਕਸਟੋਨ

ਇੱਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਚੋਣ ਦਾ ਮਾਮਲਾ ਉਲਝਿਆ

ਅਨਮੋਲ ਗਗਨ ਮਾਨ ਨੇ ਮਾਜਰੀ ਬਲਾਕ ਵਿਖੇ 100 ਲਾਭਪਾਤਰੀਆਂ ਨੂੰ 1.20 ਕਰੋੜ ਰੁਪਏ ਦੇ ਪੀ ਐਮ ਏ ਵਾਈ ਦੇ ਮਨਜ਼ੂਰੀ ਪੱਤਰ ਵੰਡੇ