ਚੰਡੀਗੜ੍ਹ : ਨਵਜੋਤ ਸਿੱਧੂ ਕਾਫ਼ੀ ਸਮੇਂ ਤੋਂ ਲਗਾਤਾਰ ਕੈਪਟਨ ਸਰਕਾਰ ਦੀ ਖਿਲਾਫਤ ਕਰ ਰਹੇ ਹਨ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬ੍ਰਹਮਾ ਮੋਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਦੀ ਸਿੱਧੂ ਦੀ ਸਖ਼ਤ ਨਿਖੇਧੀ ਕੀਤੀ ਹੈ। ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ਅਤੇ ਪੰਜਾਬ ਕਾਂਗਰਸ ਵਿੱਚ ਕਲੇਸ਼ ਵਧਦਾ ਜਾ ਰਿਹਾ ਹੈ । ਹੁਣ ਪਾਰਟੀ ਦੇ ਕੈਬੀਨਟ ਮੰਤਰੀਆਂ ਨੇ ਹਾਈਕਮਾਨ ਕੋਲ ਸਿੱਧੂ ਦੀ ਸ਼ਿਕਾਇਤ ਕੀਤੀ ਹੈ ਜਿਸਦੇ ਚਲਦੇ ਉਨ੍ਹਾਂ ਖਿਲਾਫ ਅਨੁਸ਼ਾਸ਼ਨ ਭੰਗ ਕਰਨ ਦੀ ਕਾਰਵਾਈ ਦਾ ਖ਼ਤਰਾ ਵੱਧ ਗਿਆ ਹੈ । ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਇਹ ਸਾਫ਼ ਹੋ ਚੁੱਕਾ ਹੈ ਕਿ ਸਿੱਧੂ ਨਾ-ਮੰਨਣ ਦਾ ਫ਼ੈਸਲਾ ਕਰ ਚੁੱਕੇ ਹਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਸੌੜੀ ਸਿਆਸਤ ਖੇਡ ਰਹੇ ਹਨ। ਮੰਤਰੀਆਂ ਵਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਅਪੀਲ ਕੀਤੀ ਗਈ ਕਿ ਇਸ ਬਗਾਵਤ ਨੂੰ ਸਮਾਂ ਰਹਿੰਦਿਆਂ ਹੀ ਠੱਲ੍ਹ ਪਾਈ ਜਾਵੇ ਤਾਂ ਜੋ ਕਾਂਗਰਸ ਪੰਜਾਬ ਵਿਚਲੀ ਮਜ਼ਬੂਤ ਸਥਿਤੀ ਤੋਂ ਤਿਲਕਦੀ ਹੋਈ ਕਿਤੇ ਹਾਰ ਦੇ ਰਾਹ ਨਾ ਪੈ ਜਾਵੇ।
ਤਿੰਨ ਕੈਬੀਨਟ ਮੰਤਰੀਆਂ ਬ੍ਰਹਮਾ ਮੋਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਹਾਈਕਮਾਨ ਤੋਂ ਤੁਰੰਤ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਮੰਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਿੱਧੂ ਖਿਲਾਫ ਕਾਰਵਾਈ ਨਾ ਕਰਨ ਉਤੇ ਪੰਜਾਬ ਕਾਂਗਰਸ ਵਿਚ ਅ਼ਸ਼ਾਂਤੀ ਫੈਲ ਸਕਦੀ ਹੈ। ਮੰਤਰੀਆਂ ਨੇ ਕਾਂਗਰਸ ਹਾਈਕਮਾਨ ਨੂੰ ਅਪੀਲ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ ਖਿਲਾਫ ਸਿੱਧੂ ਦੇ ਬਿਆਨਾਂ ਨਾਲ ਸਰਕਾਰ ਨੂੰ Election ਵਿੱਚ ਨੁਕਸਾਨ ਹੋ ਸਕਦਾ ਹੈ । ਇਸ ਲਈ ਸਿੱਧੂ ਖਿਲਾਫ ਕਾਰਵਾਈ ਕੀਤੀ ਜਾਵੇ ।