ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਫਿਊਚਰ ਟਰਨਿੰਗ ਪੁਆਇੰਟ ਅਬਰੋਡ ਸਟੱਡੀਜ਼਼ ਪ੍ਰਾਇ: ਲਿਮਿ: ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਫਿਊਚਰ ਟਰਨਿੰਗ ਪੁਆਇੰਟ ਅਬਰੋਡ ਸਟੱਡੀਜ਼਼ ਪ੍ਰਾਇ: ਲਿਮਿ: ਫਰਮ , ਦੁਕਾਨ ਨੰ. 2157, ਸੈਕਟਰ-11, ਨੇੜੇ ਰੁਪਿੰਦਰਾ ਗੈਸ ਏਜੰਸੀ (ਐਚ.ਪੀ.ਗੈਸ), ਵੀ.ਆਈ.ਪੀ. ਮਾਰਕੀਟ, ਅੰਬਾਲਾ-ਚੰਡੀਗੜ੍ਹ ਰੋਡ, ਡੇਰਾਬੱਸੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸੁਖਬੀਰ ਸਿੰਘ (ਡਾਇਰੈਕਟਰ) ਪੁੱਤਰ ਅਜਿੰਦਰ ਸਿੰਘ ਪਿੰਡ-ਮਸਾਨਾ, ਡਾਕਖਾਨਾ ਦੁਧਲਾ, ਤਹਿਸੀਲ, ਥਾਨੇਸਰ, ਜ਼ਿਲ੍ਹਾ ਕੁਰਕਸ਼ੈਤਰ (ਹਰਿਆਣਾ), ਹਾਲ ਵਾਸੀ ਮਕਾਨ ਨੰ: 853, ਮੁਹੱਲਾ ਰੋਣੀ, ਡੇਰਾਬਸੀ, ਜ਼ਿਲ੍ਹਾ ਐਸ.ਏ.ਐਸ.ਨਗਰ। ਸਤਿੰਦਰ ਸਿੰਘ (ਡਾਇਰੈਕਟਰ) ਪੁੱਤਰ ਮਹਿੰਦਰ ਸਿੰਘ ਪਿੰਡ-ਭੋਜਪੁਰ, ਤਹਿਸੀਲ-ਨਿਸੰਗ, ਜ਼ਿਲ੍ਹਾ-ਕਰਨਾਲ (ਹਰਿਆਣਾ) ਅਤੇ ਗੁਰਹਰਸ਼ ਸਿੰਘ ਬੇਦੀ (ਡਾਇਰੈਕਟਰ) ਪੁੱਤਰ ਜਸਬੀਰ ਸਿੰਘ ਬੇਦੀ ਵਾਸੀ ਪਿੰਡ ਸਾਧਪੁਰ ਵੀਰਾਂ, ਜ਼ਿਲ੍ਹਾ-ਪਟਿਆਲਾ ਨੂੰ ਲਾਇਸੰਸ ਨੰ: ਨੰਬਰ 372/ਆਈ.ਸੀ. ਮਿਤੀ 24.12.2019 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ 23.12.2024 ਤੱਕ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ, ਡੇਰਾਬੱਸੀ ਅਤੇ ਤਹਿਸੀਲਦਾਰ, ਡੇਰਾਬੱਸੀ ਦੀ ਰਿਪੋਰਟ ਅਨੁਸਾਰ ਦਫਤਰ ਬੰਦ ਹੋਣ ਕਰਕੇ, ਮਹੀਨਾਵਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ, ਪੱਤਰ ਅਣਡਲਿਵਰਡ ਪ੍ਰਾਪਤ ਹੋਣ ਕਰਕੇ ਕੰਪਨੀ/ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੰਸ ਨੰਬਰ 372/ਆਈ.ਸੀ. ਮਿਤੀ 24.12.2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ।