ਸਨੇਟਾ : ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਗੁਰਮੇਲ ਸਿੰਘ, ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੀ ਪ੍ਰਧਾਨਗੀ ਹੇਠ ਵਾਤਾਵਰਨ ਦੀ ਸੰਭਾਲ ਲਈ ਬਲਾਕ ਖਰੜ ਦੇ ਪਿੰਡ ਸਨੇਟਾ ਵਿਖੇ ਕਿਸਾਨਾਂ ਦੀਆਂ ਮੋਟਰਾਂ ਤੇ ਬੂਟੇ ਲਗਾਏ ਗਏ। ਇਸ ਮੌਕੇ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਬੂਟੇ ਕਿਸਾਨ ਆਪਣੀਆਂ ਮੋਟਰਾਂ ਤੇ ਖਾਲੀ ਜਗ੍ਹਾ ਜਾਂ ਖੇਤਾਂ ਦੀਆਂ ਬਾਹਰੀ ਵੱਟਾਂ ਤੇ ਲਗਾਏ ਜਾਣ ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਬਣਾ ਕੇ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਧ ਹਵਾ ਪਾਣੀ ਦੇ ਕੇ ਧਰਤੀ ਦੀ ਰੱਖਿਆ ਦੀ ਜ਼ਿੰਮੇਵਾਰੀ ਨਿਭਾ ਸਕੀਏ। ਆਓ ਇਸ ਮੌਕੇ ਵੱਧ ਤੋਂ ਵੱਧ ਰੁੱਖ ਲਗਾ ਕਿ ਵਾਤਾਵਰਣ ਨੂੰ ਸਵੱਛ ਰੱਖਣ ਵਿੱਚ ਯੋਗਦਾਨ ਪਾਈਏ। ਇਸ ਮੌਕੇ ਡਾ. ਸ਼ੁਭਕਰਨ ਸਿੰਘ, ਖੇਤੀਬਾੜੀ ਅਫਸਰ ਖਰੜ ਦੇ ਦੱਸਿਆ ਕਿ ਖਰੜ ਬਲਾਕ ਦੇ ਪਿੰਡਾਂ ਕਲੋਲੀ, ਮਾਣਕਪੁਰ ਕੱਲਰ, ਪੱਤੋਂ, ਮੁੱਲਾਂਪੁਰ ਗਰੀਬਦਾਸ, ਸਹੋੜਾਂ, ਮਦਨਹੇੜੀ ਅਤੇ ਦੇਹ ਕਲਾਂ ਆਦਿ ਵਿਖੇ ਕਿਸਾਨਾਂ ਦੀਆਂ ਮੋਟਰਾਂ ਤੇ ਬੂਟੇ ਲਗਵਾਏ ਗਏ। ਇਸ ਮੌਕੇ ਡਾ. ਰਮਨ ਕਰੋੜੀਆ ਬਲਾਕ ਖੇਤੀਬਾੜੀ ਅਫਸਰ ਮਾਜਰੀ,ਡਾ. ਜਸਪ੍ਰੀਤ ਸਿੰਘ ਏ.ਡੀ.ਓ. ਸੋਹਾਣਾ, ਸ੍ਰੀ ਸੁੱਚਾ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸ੍ਰੀਮਤੀ ਸ਼ਿਖਾ ਸਿੰਗਲਾ ਡੀ.ਪੀ.ਡੀ. (ਆਤਮਾ), ਅਤੇ ਕਿਸਾਨ ਰਾਮ ਮੂਰਤੀ ਸਿੰਘ, ਸੁਖਵੀਰ ਸਿੰਘ, ਰਾਜੇਸ ਕੁਮਾਰ, ਰਾਜਪਾਲ ਸਿੰਘ,ਪ੍ਰਧਾਨ ਰੂਪ ਸਿੰਘ, ਸਰਪੰਚ ਭਗਤ ਰਾਮ ਅਤੇ ਹੋਰ ਕਿਸਾਨ ਹਾਜਰ ਸਨ।