ਸੀਜੀਸੀ ਲਾਂਡਰਾਂ ਕੈਂਪਸ ਵਿੱਚ ਅੱਜ ਸਾਵਣ ਦੇ ਮਹੀਨੇ ਦਾ ਪਰੰਪਰਾਗਤ ਤਿਉਹਾਰ ਤੀਜ, ਵਿਦਿਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਆਯੋਜਿਤ ‘ਤਿੰਨ-ਝਿਮ-2024’ ਦੇ ਨਾਲ ਧੂਮਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਹਰਿਆਣਵੀ ਲੋਕ ਨ੍ਰਿਤ, ਗੇਮਜ਼, ਸਕਿੱਟ ਅਤੇ ਸਾਵਣ ਰਾਣੀ ਮੁਕਾਬਲੇ ਵਰਗੇ ਇੱਕ ਜੀਵੰਤ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਦੀਆਂ ਖੂਬਸੂਰਤ ਪਰੰਪਰਾਵਾਂ ਅਤੇ ਵਿਰਾਸਤ ਦਾ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ।
ਉਨ੍ਹਾਂ ਨੇ ਮਹਿੰਦੀ ਕਲਾ, ਚੂੜੀਆਂ ਦੀ ਸਜਾਵਟ, ਨੇਲ ਆਰਟ, ਅਤੇ ਲਾਲਟੈਨ ਦੀ ਸਜਾਵਟ, ਕੋਲਾਜ ਬਣਾਉਣਾ ਵਰਗੇ ਕਈ ਮੁਕਾਬਲਿਆਂ ਵਿੱਚ ਵੀ ਭਾਗ ਲਿਆ। ਕੈਂਪਸ ਵਿੱਚ ਖਾਣ-ਪੀਣ ਦੀਆਂ ਸਟਾਲਾਂ ਵੀ ਲਾਇਆਂ ਗਇਆਂ ਸੀ ਜਿਸ ਵਿੱਚ ਮਾਲਪੂਆਂ, ਖੀਰ, ਜਲੇਬੀਆਂ ਵਰਗੇ ਪਕਵਾਨਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਮੌਕੇ ਵਿਦਿਆਰਥੀਆਂ ਨੇ ਛਬੀਲ ਕਾਊਂਟਰ ਵੀ ਲਾਇਆ ਹੋਇਆ ਸੀ। ਪ੍ਰੋਗਰਾਮ ਦਾ ਸਮਾਪਨ ਸਾਵਨ ਕਵੀਨ ਮੁਕਾਬਲਿਆਂ ਦੇ ਜੇਤੂਆਂ ਦੀ ਘੋਸ਼ਣਾ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਤ ਕਰਨ ਦੇ ਨਾਲ ਕੀਤਾ ਗਿਆ। ਐਚਐਮਸੀਟੀ ਦੀ ਸਾਕਸ਼ੀ ਤੂਰ ਨੇ ਸਾਵਨ ਕੁਈਨ ਦਾ ਖਿਤਾਬ ਜਿੱਤਿਆ ਜਦੋਂਕਿ ਨੈਨਸੀ ਅਤੇ ਪ੍ਰਿਅੰਕਾ ਨੂੰ ਕ੍ਰਮਵਾਰ ਪਹਿਲੇ ਅਤੇ ਦੂਜੇ ਰਨਰ ਅੱਪ ਚੁਣਿਆ ਗਿਆ।