ਕੁਰਾਲੀ : ਸਾਉਣ ਦੇ ਮਹੀਨੇ ਦੇ ਤੀਆਂ ਦੇ ਦਿਨਾਂ ਦੌਰਾਨ ਅੱਜ ਕੁਰਾਲੀ ਦੇ ਮੋਰਿੰਡਾ ਰੋਡ ਤੇ ਡਾਇਮੰਡ ਬਿਊਟੀ ਸੈਲੂਨ ਕੁਰਾਲੀ ਵੱਲੋਂ ਕੇ.ਸੀ.ਸੀ. ਇੰਸਟੀਚਿਊਟ ਕੁਰਾਲੀ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਕੁੜੀਆਂ ਅਤੇ ਮੁਟਿਆਰਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਡਾਇਮੰਡ ਬਿਊਟੀ ਸੈਲੂਨ ਕੁਰਾਲੀ ਦੀ ਡਾਇਰੈਕਟਰ ਰਾਜਿੰਦਰ ਕੌਰ ਅਤੇ ਇੰਸਟੀਚਿਊਟ ਦੇ ਡਾਇਰੈਕਟਰ ਰਾਜਿੰਦਰ ਸਿੰਘ ਦੀ ਅਗਵਾਈ ’ਚ ਕਰਵਾਏ ਤੀਆਂ ਦੇ ਇਸ ਤਿਉਹਾਰ ਦੌਰਾਨ ਕੁੜੀਆਂ ਅਤੇ ਮੁਟਿਆਰਾਂ ਨੇ ਗਿੱਧਾ ਪਾ ਕੇ ਜਸ਼ਨ ਮਨਾਇਆ ਅਤੇ ਪੀਘਾਂ ਝੂਟ ਕੇ ਤੀਆਂ ਦੀ ਆਮਦ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਇੰਸਟੀਚਿਊਟ ਦੀਆਂ ਕੁੜੀਆਂ ਨੇ ਪੰਜਾਬੀ ਸੱਭਿਆਚਾਰਕ ਗੀਤਾਂ ਤੇ ਕੋਰਿਓਗ੍ਰਾਫੀ ਕੀਤੀ ਅਤੇ ਨਾਲ ਹੀ ਮਹਿੰਦੀ ਲਗਾ ਕੇ ਪੰਜਾਬੀ ਵਿਰਸੇ ਦੇ ਇਸ ਪ੍ਰਮੁੱਖ ਤੀਆਂ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸੈਲੂਨ ਡਾਇਰੈਕਟਰ ਰਾਜਿੰਦਰ ਕੌਰ ਨੇ ਕਿਹਾ ਕਿ ਅਜਿਹੇ ਪੰਜਾਬੀ ਸੱਭਿਆਚਾਰਕ ਤਿਉਹਾਰ ਮਨਾਉਣ ਦਾ ਅਸਲ ਉਦੇਸ਼ ਬੱਚਿਆਂ ਨੂੰ ਪੰਜਾਬੀ ਸੱਭਿਆਚਾਰਕ ਅਤੇ ਪੰਜਾਬੀ ਵਿਰਸੇ ਤੋਂ ਜਾਣੂੰ ਕਰਵਾਉਣਾ ਹੈ। ਇਸ ਮੌਕੇ ਹਾਜਰ ਮੁਟਿਆਰਾਂ ਨੇ ਚਰਖਾ ਵੀ ਕੱਤਿਆ।