ਡੇਰਾਬੱਸੀ : ਅੱਜ ਪੰਜਾਬ ਸਟੇਟ ਮਿਨਿੳਰਟੀ (ਘੱਟ ਗਿਣਤੀ) ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਡੇਰਾਬਸੀ ਦੀ ਮਸਜਿਦ ਵਿੱਚ ਮੁਸਲਿਮ ਵੈੱਲਫੇਅਰ ਅਤੇ ਰੋਜ਼ਾ ਕਮੇਟੀ ਵੱਲੋਂ ਵਕਫ਼ ਅਤੇ ਹੋਰ ਮਸਲਿਆਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ। ਜਿਸ ਦੌਰਾਨ ਮੈਂਬਰ ਘੱਟ ਗਿਣਤੀ ਕਮਿਸ਼ਨ ਇਸਲਾਮ ਅਲੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਘੱਟ ਗਿਣਤੀਆਂ ਦੇ ਮਾਮਲਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੱਲ ਕਰਨ ਲਈ ਵਚਨਬੱਧ ਹਨ। ਇਸ ਮੌਕੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਮਾਈਨਾਰਟੀ ਵਿੰਗ ਦੇ ਪ੍ਰਧਾਨ ਐਡਵੋਕੇਟ ਚਮਨ ਕੁਰੈਸ਼ੀ ਹੋਰਾਂ ਵੱਲੋਂ ਵੀ ਕਨੂੰਨੀ ਮਸਲਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਨੂੰਨ ਦੇ ਪੱਖ ਤੋਂ ਹਰ ਸੰਭਵ ਸਹਾਇਤਾ ਕਰਨ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਤੇ ਸੋਨੂੰ ਖਾਨ, ਤਾਰਾ ਚੰਦ ਖਾਨ, ਗੁਫਾਰ ਅਲੀ, ਫ਼ਕੀਰ ਖਾਨ ਅਤੇ ਬਿੱਟੂ ਪ੍ਰਧਾਨ ਹੋਰ ਸਾਥੀ ਹਾਜ਼ਰ ਰਹੇ।