ਐਸ ਏ ਐਸ ਨਗਰ : ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਨੇ ਪੀ ਜੀ ਆਈ ਚੰਡੀਗੜ੍ਹ ਦੀ ਨਵੀਂ ਓ ਪੀ ਡੀ ਵਿੱਚ 4 ਨੰ ਗੇਟ ਦੇ ਸਾਹਮਣੇ ਲਗਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸੀ ਨੇ ਦੱਸਿਆ ਕਿ ਲੰਗਰ ਵਿੱਚ ਦਾਲ, ਚਾਵਲ, ਹਲਵਾ, ਅਚਾਰ, ਬਰੈਡ ਅਤੇ ਚਪਾਤੀ ਵਰਤਾਈ ਗਈ। ਇਸ ਸਾਮਾਨ ਵਿੱਚੋਂ ਚਪਾਤੀਆਂ ਸਵਾ ਸੌ ਦੇ ਕਰੀਬ ਘਰਾਂ ਤੋਂ ਬਣ ਕੇ ਆਉਂਦੀਆਂ ਹਨ ਅਤੇ ਬਾਕੀ ਸਾਮਾਨ ਫੇਸ 5 ਦੇ ਹਰਿ ਮੰਦਿਰ ਵਿੱਚ ਤਿਆਰ ਕਰਕੇ ਗੱਡੀ ਵਿੱਚ ਰੱਖਕੇ ਪੀ ਜੀ ਆਈ ਚੰਡੀਗੜ੍ਹ ਪਹੁੰਚਾਇਆ ਜਾਂਦਾ ਹੈ।
ਲੰਗਰ ਸੇਵਾ ਵਿੱਚ ਅਨੀਤਾ ਜੋਸੀ, ਕੁਸੁਮ ਮਰਵਾਹਾ, ਸਰੋਜ ਬੱਬਰ, ਨੀਨਾ ਗਰਗ, ਮੀਨੂ ਸ਼ਰਮਾ, ਸੀਤਲ ਸ਼ਰਮਾ, ਰਜਨੀਸ਼ ਕੌਸ਼ਲ, ਤਰਿਪਤਾ ਦੇਵੀ, ਪੂਰਣਿਮਾ, ਰੋਸ਼ਨੀ ਦੇਵੀ, ਸਿਕੰਦਰਾ ਦੇਵੀ, ਸੁਰਿੰਦਰ ਕੌਰ, ਪਿੰਕੀ, ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਪੰਕਜ ਕੁਮਾਰ ਨੇ ਸਹਿਯੋਗ ਕੀਤਾ।