ਰਾਜਪੁਰਾ : ਭਾਰਤੀ ਜਨਤਾ ਪਾਰਟੀ ਵੱਲੋਂ ਰਾਜਪੁਰਾ ਵਿਖੇ ਮੈਂਬਰਸ਼ਿਪ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਇਸ ਮੌਕੇ ਪਾਰਟੀ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੈਂਬਰਸ਼ਿਪ ਪ੍ਰੋਗਾਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮੈਂਬਰਸ਼ਿਪ ਹਰ 6 ਸਾਲਾਂ ਬਾਅਦ ਰਿਨਿਊ ਹੁੰਦੀ ਹੈ ਅਤੇ ਉਸਦੇ ਤਹਿਤ ਹੀ ਇਹ ਪ੍ਰੋਗਰਾਮ ਇਥੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਪੰਜਾਬ ਦੀ ਮੈਂਬਰਸ਼ਿਪ 25 ਲੱਖ ਦੇ ਕਰੀਬ ਸੀ ਤੇ ਇਸ ਵਾਰ 50 ਲੱਖ ਤੋਂ ਵੱਧ ਦਾ ਟੀਚਾ ਹੈ।ਉਹਨਾਂ ਦੱਸਿਆ ਕਿ ਪਹਿਲੇ ਚਰਨ ਵਿੱਚ ਇਹ ਕੰਮ ਆਨਲਾਈਨ ਕੀਤਾ ਜਾ ਰਿਹਾ ਅਤੇ ਪਾਰਟੀ ਵਲੋਂ ਜਾਰੀ ਮੋਬਾਇਲ ਨੰਬਰ ਤੇ ਕਾਲ ਕਰਕੇ ਮੈਂਬਰਸ਼ਿਪ ਲਈ ਜਾ ਸਕਦੀ ਹੈ। ਬਾਅਦ ਵਿੱਚ ਭਾਜਪਾ ਦੇ ਮੰਡਲਾਂ ਵਿੱਚ ਬੂਥ ਲੈਵਲ ਤੇ ਇਹ ਪ੍ਰੋਗਰਾਮ ਆਫਲਾਇਨ ਵੀ ਚਲਾਇਆ ਜਾਵੇਗਾ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਕਾਸ ਸ਼ਰਮਾ, ਗੌਰਵ ਗੌਤਮ, ਦੀਪਕ ਫਿਰਾਂਨੀ, ਸੰਜੀਵ ਮਿੱਤਲ, ਰਿੰਕੂ ਸਲੇਮਪੁਰ, ਪਰਦੀਪ ਨੰਦਾ, ਭੈਣ ਕਾਮੀਨੀ ਅਤੇ ਕਿਰਨ ਹੰਸ ਦੇ ਨਾਲ ਭਾਜਪਾ ਵਰਕਰ ਹਾਜਰ ਰਹੇ।