ਐਸ ਏ ਐਸ ਨਗਰ : ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ ਸ਼੍ਰੀ ਸਨਾਤਨ ਧਰਮ ਮੰਦਰ ਫੇਸ਼ 4 ਮੁਹਾਲੀ ਵਿਖੇ ਇਕ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਸ਼੍ਰੀ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ: ਸੁਨੀਲ ਪਾਠਕ ਐਮ ਬੀ ਬੀ ਐਸ, ਐਮ ਡੀ (ਇੰਟਰਨਲ ਮੈਡੀਸਿਨ) ਡਿਪਟੀ ਡਾਇਰੈਕਟਰ ਹੈਲਥ ਪੰਜਾਬ (ਰਿਟ:) ਅਤੇ ਡਾ: ਮੋਹਿਤ ਐਮ ਬੀ ਬੀ ਐਸ ਸਿਵਲ ਹਸਪਤਾਲ ਪੰਚਕੂਲਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਕੈਂਪ ਦੌਰਾਨ ਮਰੀਜ਼ਾਂ ਦੀ ਮੁਫਤ ਈ ਸੀ ਜੀ ਅਤੇ ਬਲੱਡ ਪਰੈਸ਼ਰ ਦੀ ਜਾਂਚ ਦੇ ਨਾਲ ਨਾਲ ਅਤੇ ਬਲੱਡ ਸ਼ੂਗਰ ਅਤੇ ਹੀਮੋਗਲੋਬਿਨ ਦੇ ਟੈਸਟ ਵੀ ਕੀਤੇ ਗਏ। ਖੂਨ ਦੀ ਜਾਂਚ ਦਾ ਕੰਮ ਲੈਬ ਟੈਕਨੀਸ਼ੀਅਨ ਨੇਹਾ ਕੁਮਾਰੀ ਨੇ ਕੀਤਾ। ਕੈਂਪ ਦੌਰਾਨ 56 ਮਰੀਜ਼ਾਂ ਦੀ ਜਾਂਚ ਕੀਤੀ ਗਈ।
ਉਹਨਾਂ ਦੱਸਿਆ ਕਿ ਇਸ ਕੈਂਪ ਨੂੰ ਸਫਲ ਬਣਾਉਣ ਲਈ ਮੰਦਰ ਪ੍ਰਧਾਨ ਸ਼੍ਰ ਦੇਸ਼ ਰਾਜ ਗੁਪਤਾ, ਦੋਹਾਂ ਬ੍ਰਾਂਚਾ ਦੇ ਮੈਂਬਰਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਅੰਤ ਵਿਚ ਮੁਹਾਲੀ ਬ੍ਰਾਂਚ ਦੇ ਸਕੱਤਰ ਸ਼੍ਰੀ ਬਲਦੇਵ ਰਾਮ ਵਲੋਂ ਡਾਕਟਰ ਸਾਹਿਬਾਨ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।