ਰਾਜਪੁਰਾ : ਰਿਟਾਇਰਡ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨਗਰ ਕੌਂਸਲ ਰਾਜਪੁਰਾ (ਰਜਿਸਟਰਡ) ਵੱਲੋਂ ਮਹੀਨਾ ਵਾਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੈਂਸ਼ਨਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਵਿਜੇ ਤਨੇਜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੈਂਬਰਾਂ ਵਲੋਂ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਕਈ ਰਿਟਾਇਰਡ ਕਰਮਚਾਰੀਆਂ ਦੇ ਗਰੈਚੁਟੀ ਦੇ ਚੈੱਕ ਤੇ ਪੈਨਸ਼ਨ ਕਾਪੀਆਂ ਨੂੰ ਪਾਸ ਕਰਾ ਕੇ ਲਿਆਂਦਾ ਗਿਆ ਹੈ ਅਤੇ ਮੀਟਿੰਗ ਦੌਰਾਨ 15 ਪੈਨਸ਼ਨਰਾਂ ਨੂੰ ਕਾਪੀਆਂ ਅਤੇ 17 ਰਿਟਾਇਰਡ ਕਰਮਚਾਰੀਆਂ ਨੂੰ ਉਹਨਾਂ ਦੇ ਗ੍ਰੈਜੂਟੀ ਦੇ ਚੈੱਕ ਦਿੱਤੇ ਗਏ।
ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਰਾਧਾ ਕ੍ਰਿਸ਼ਨ ਭਟੇਜਾ ਵੱਲੋਂ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਿਸੀ ਵੀ ਰਿਟਾਇਰਡ ਹੋਏ ਕਰਮਚਾਰੀ ਨੂੰ ਉਹਨਾਂ ਦੇ ਕੰਮਾਂ ਨੂੰ ਲੈ ਕੇ ਸਰਕਾਰੀ ਦਫ਼ਤਰਾਂ ਵਿੱਚ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਐਸੋਸੀਏਸ਼ਨ ਵਲੋਂ ਉਹਨਾਂ ਦੇ ਜਿਹੜੇ ਵੀ ਕੰਮ ਹਨ ਉਹ ਖੁਦ ਆਪਣੇ ਪੱਧਰ ਤੇ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਕਾਨੂੰਨੀ ਸਲਾਹਕਾਰ ਗੁਰਦੀਪ ਸਿੰਘ ਭੋਗਲ, ਡਾਕਟਰ ਗੁਰਵਿੰਦਰ ਅਮਨ, ਹਰਪ੍ਰੀਤ ਸਿੰਘ, ਹਰੀ ਚੰਦ ਵਰਮਾ, ਕੈਸ਼ੀਅਰ ਸੁਭਾਸ਼ ਗੁਪਤਾ, ਸੁਰਿੰਦਰ ਕੁਮਾਰ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜਿਰ ਸਨ।